30 ਤੋਂ ਵੱਧ ਲੋਕਾਂ ਦੀ ਮੌਤ, ਕਈ ਇਮਾਰਤਾਂ ਦੀਆਂ ਕੰਧਾਂ ਡਿੱਗੀਆਂ
ਉੱਤਰ ਪ੍ਰਦੇਸ਼: ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਸ਼ਾਮ ਅਤੇ ਰਾਤ ਨੂੰ ਤੇਜ਼ ਅੰਧੇਰੀ-ਤੂਫ਼ਾਨ ਨੇ ਕਹਿਰ ਵਰਾਇਆ ਹੈ। ਭਿਆਨਕ ਹਨੇਰੀ -ਤੂਫ਼ਾਨ ਕਾਰਨ ਯੂਪੀ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਯਾਗਰਾਜ, ਫਤਿਹਪੁਰ, ਬਦਾਯੂੰ ਅਤੇ ਭਦੋਹੀ ਜ਼ਿਲ੍ਹਿਆਂ ਵਿੱਚ ਤੇਜ਼ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ।
ਫਤਿਹਪੁਰ ਵਿੱਚ ਕਈ ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪ੍ਰਯਾਗਰਾਜ ਵਿੱਚ ਸਭ ਤੋਂ ਵੱਧ 17 ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਭਦੋਹੀ ਵਿੱਚ ਬੁੱਧਵਾਰ ਨੂੰ ਭਾਰੀ ਬਾਰਿਸ਼ ਦੇ ਨਾਲ ਆਏ ਸ਼ਕਤੀਸ਼ਾਲੀ ਤੂਫ਼ਾਨ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕਈ ਥਾਵਾਂ ‘ਤੇ ਦਰੱਖਤ ਜੜ੍ਹੋਂ ਉੱਖੜ ਗਏ ਹਨ। ਬਦਾਯੂੰ ਵਿੱਚ ਤੇਜ਼ ਅੰਧੇਰੀ-ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਫਤਿਹਪੁਰ ਵਿੱਚ ਤੇਜ਼ ਅੰਧੇਰੀ ਅਤੇ ਤੂਫ਼ਾਨ ਕਾਰਨ ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ, ਜਦਕਿ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪ੍ਰਯਾਗਰਾਜ ਵਿੱਚ ਵੀ ਬੁੱਧਵਾਰ ਸ਼ਾਮ ਨੂੰ ਆਈ ਤੇਜ਼ ਧੂੜ ਭਰੀ ਅੰਧੇਰੀ ਅਤੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫ਼ਾਨ ਨਾਲ ਸਬੰਧਤ ਹਾਦਸਿਆਂ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5 ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ 5 ਔਰਤਾਂ, 4 ਬੱਚੇ ਅਤੇ 8 ਮਰਦ ਸ਼ਾਮਲ ਹਨ। ਸਭ ਤੋਂ ਵੱਧ 7 ਮੌਤਾਂ ਹੰਡਿਆ ਤਹਿਸੀਲ ਵਿੱਚ ਦਰਜ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਫੂਲਪੁਰ ਵਿੱਚ 4, ਸੋਰਾਂਵ ਵਿੱਚ 3, ਮੇਜਾ ਵਿੱਚ 2 ਅਤੇ ਸਦਰ ਖੇਤਰ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ। ਤੇਜ਼ ਤੂਫ਼ਾਨ ਕਾਰਨ 20 ਪਸ਼ੂਆਂ ਦੀ ਵੀ ਮੌਤ ਹੋਈ ਹੈ ਅਤੇ 16 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੀਆਂ ਟੀਮਾਂ ਸਾਰੀਆਂ ਤਹਿਸੀਲਾਂ ਤੋਂ ਨੁਕਸਾਨ ਦਾ ਅੰਕੜਾ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਏ.ਡੀ.ਐਮ. ਵਿੱਤ ਅਤੇ ਮਾਲ ਵਿਨੀਤਾ ਸਿੰਘ ਨੇ ਦੱਸਿਆ ਕਿ ਮੌਤਾਂ ਦਾ ਅੰਕੜਾ ਅਜੇ ਹੋਰ ਵੀ ਵੱਧ ਸਕਦਾ ਹੈ। ਕਈ ਇਲਾਕਿਆਂ ਤੋਂ ਬਿਜਲੀ ਦੇ ਖੰਭੇ ਅਤੇ ਘਰਾਂ ‘ਤੇ ਦਰੱਖਤ ਡਿੱਗਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੂਫ਼ਾਨ ਤੋਂ ਬਾਅਦ ਮੋਬਾਈਲ ਨੈੱਟਵਰਕ ਵਿੱਚ ਆਈ ਖਰਾਬੀ ਕਾਰਨ ਸੇਵਾਵਾਂ ਦੀ ਬਹਾਲੀ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।














