ਬਠਿੰਡਾ : ਬਠਿੰਡਾ ਵਿੱਚ, ਅਣਪਛਾਤੇ ਵਿਅਕਤੀਆਂ ਨੇ ਐਸ.ਐਸ.ਪੀ. ਅਤੇ ਡੀ.ਸੀ. ਦੀਆਂ ਸਰਕਾਰੀ ਰਿਹਾਇਸ਼ਾਂ ਨੇੜੇ ਸਥਿਤ ਮਿੰਨੀ-ਸਕੱਤਰੇਤ ਦੀਆਂ ਕੰਧਾਂ ‘ਤੇ ਪ੍ਰਵਾਸੀਆਂ ਦੇ ਵਿਰੋਧ ਵਿੱਚ ਨਾਅਰੇ ਲਿੱਖੇ ਹਨ। ਘਟਨਾ ਦਾ ਪਤਾ ਲੱਗਣ ‘ਤੇ ਪ੍ਰਸ਼ਾਸਨ ਨੇ ਇਨ੍ਹਾਂ ਨਾਅਰਿਆਂ ‘ਤੇ ਕਾਲਾ ਰੰਗ ਫੇਰ ਕੇ ਇਨ੍ਹਾਂ ਨੂੰ ਮਿਟਾ ਦਿੱਤਾ ਹੈ। ਸਕੱਤਰੇਤ ਨੇੜੇ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਅੱਧੀ ਰਾਤ ਨੂੰ ਪ੍ਰਵਾਸੀਆਂ ਵਿਰੁੱਧ ਇਹ ਨਾਅਰੇ ਲਿਖੇ ਸਨ।ਐਤਵਾਰ ਹੋਣ ਕਾਰਨ ਸਕੱਤਰੇਤ ਵਿੱਚ ਲੋਕਾਂ ਦੀ ਆਵਾਜਾਈ ਬਹੁਤ ਘੱਟ ਸੀ, ਜਿਸ ਕਰਕੇ ਪ੍ਰਸ਼ਾਸਨ ਨੂੰ ਇਸ ਮਾਮਲੇ ਬਾਰੇ ਦੇਰੀ ਨਾਲ ਪਤਾ ਲੱਗਾ। ਰਿਪੋਰਟਾਂ ਅਨੁਸਾਰ, ਜਦੋਂ ਪ੍ਰਸ਼ਾਸਨ ਨੂੰ ਇਨ੍ਹਾਂ ਨਾਅਰਿਆਂ ਬਾਰੇ ਪਤਾ ਲੱਗਾ ਤਾਂ ਉਸੇ ਐਤਵਾਰ ਇਨ੍ਹਾਂ ‘ਤੇ ਕਾਲਖ ਮਲ ਦਿੱਤੀ ਗਈ ਸੀ। ਇਹ ਨਾਅਰੇ ਗੇਟ ਨੰਬਰ 4 ਤੋਂ ਲੈ ਕੇ ਅੱਗੇ ਦੀਆਂ ਕੰਧਾਂ ਤੱਕ, ਚਾਰ ਥਾਵਾਂ ‘ਤੇ ਲਿਖੇ ਹੋਏ ਮਿਲੇ। ਇਸ ਤੋਂ ਪਹਿਲਾਂ, ਲਗਭਗ ਇੱਕ ਸਾਲ ਪਹਿਲਾਂ, ਇੱਕ ਅਣਪਛਾਤੇ ਵਿਅਕਤੀ ਨੇ ਵੀ ਇਸ ਕੰਧ ‘ਤੇ ਗਰਮ ਖਿਆਲੀ ਖੀ ਨਾਅਰੇ ਲਿਖੇ ਸਨ।














