ਅਜਨਾਲਾ ਪੁਲਿਸ ਵਲੋਂ ਸਰਹੱਦੀ ਪਿੰਡ ਮਾਝੀਮੀਆਂ ਨਜ਼ਦੀਕ ਇਕ ਲੜਕੀ ਨੂੰ ਕਾਬੂ ਕਰਕੇ ਉਸ ਕੋਲੋਂ ਢਾਈ ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ ਦੇਰ ਰਾਤ 17.50 ਕਰੋੜ ਰੁਪਏ ਮੁੱਲ ਦੀ 3.50 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ ਜਦਕਿ ਉਸਦਾ ਭਰਾ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਹੈਰੋਇਨ ਸਮੇਤ ਫੜੀ ਮਹਿਲਾ ਦੀ ਪਹਿਚਾਣ ਕੁਲਵੰਤ ਅਤੇ ਉਸ ਦੇ ਭਰਾ ਦੀ ਪਹਿਚਾਣ ਸੁੱਚਾ ਵਾਸੀ ਪਿੰਡ ਖਾਨਵਾਲ ਵਜੋਂ ਹੋਈ ਹੈ, ਜਿਨਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।