ਗਾਇਕ ਨੇ Live ਹੋ ਦੱਸਿਆ ਸਾਰਾ ਸੱਚ, ”ਕਿਹਾ ਤਿੰਨ ਮਹੀਨਿਆਂ ਤੋਂ ਦੁਖੀ ਕਰਕੇ ਰੱਖਿਆ”
ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਆਪਣਾ ਸਿੱਕਾ ਜਮਾਇਆ ਹੈ ਪਰ ਉਸ ਨੇ ਹਾਲ ਹੀ ਵਿਚ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝਾ ਕੀਤਾ। ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿਤਾ। ਇੰਸਟਾਗ੍ਰਾਮ ‘ਤੇ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ 10 ਅਗਸਤ ਨੂੰ, ਮੈਂ ਆਪਣੀ ਜਿੰਮ ਤੋਂ ਵਾਪਸ ਆ ਰਿਹਾ ਸੀ। ਉਦੋਂ ਹੀ ਮੇਰੇ ਵਕੀਲ ਨੇ ਮੈਨੂੰ ਫੋਨ ਕੀਤਾ ਕਿ ਕਪੂਰਥਲਾ ਵਿੱਚ ਧਾਰਾ 294 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। 3-4 ਦਿਨਾਂ ਬਾਅਦ, ਉਸੇ ਗੀਤ ਲਈ ਧਾਰਾ 295 A ਦੇ ਤਹਿਤ ਇੱਕ ਹੋਰ ਐਫ.ਆਈ.ਆਰ ਅਜਨਾਲਾ ‘ਚ ਕੀਤੀ ਗਈ।

ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ। ਮੈਂ ਹੁਣ ਵੀ ਗੁਰਦੁਆਰਾ ਸੋਹਾਣਾ ਸਾਹਿਬ ਦੇ ਸਾਹਮਣੇ ਹਾਂ। ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ। ਸਿੰਗੇ ਨੇ ਅੱਗੇ ਕਿਹਾ ਕਿ ਜਦੋਂ ਮੇਰੇ ਵਕੀਲ ਨੇ ਮੈਨੂੰ ਦੱਸਿਆ ਕਿ ਮੇਰੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਮੈਂ ਕਿਹਾ ਠੀਕ ਹੈ। ਜੇਕਰ ਮੈਂ ਗਲਤੀ ਕੀਤੀ ਤਾਂ ਮੈਂ ਉਸ ਦੀ ਸਜ਼ਾ ਮਿਲਣੀ ਚਾਹੀਦੀ ਪਰ, ਕੀ ਜੇ ਇਹ ਐਫਆਈਆਰ ਬਲੈਕਮੇਲਿੰਗ ਲਈ ਦਰਜ ਕੀਤੀਆਂ ਜਾਣ ਫਿਰ?

ਮੈਂ ਇਸ ਸੱਚਾਈ ਨੂੰ ਦੁਨੀਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਇੱਥੇ ਇਹ ਰਿਵਾਜ਼ ਹੈ ਕਿ ਜੇਕਰ ਤੁਸੀਂ ਧਾਰਾ 295 ਦੇ ਤਹਿਤ ਐਫਆਈਆਰ ਦਰਜ ਕਰਦੇ ਹੋ, ਤਾਂ ਤੁਸੀਂ ਉਸ ਤੋਂ 10 ਲੱਖ ਰੁਪਏ ਮੰਗ ਸਕਦੇ ਹੋ।

ਮੇਰੇ ਖਿਲਾਫ ਐਫਆਈਆਰ ਦਰਜ ਕਰਕੇ ਮੇਰੇ ਕੋਲੋਂ 10 ਲੱਖ ਰੁਪਏ ਮੰਗੇ। ਫਿਰ ਕਹਿੰਦੇ ਹਨ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਤੇ ਨੌਜਵਾਨਾਂ ਨੂੰ ਚੰਗੀ ਸੇਧ ਦੇ ਰਹੇ ਹਾਂ। ਮੇਰੇ ਕੋਲ ਸਾਰੇ ਸਬੂਤ ਪਏ ਹਨ। ਐੱਫ.ਆਈ.ਆਰ. ਨਾਲ ਮੇਰੇ ਮਾਪਿਆਂ ਨੂੰ ਦੁਖੀ ਕਰਕੇ ਰੱਖਿਆ। ਮੈਂ ਪਿਓ ਬਹੁਤ ਪਰੇਸ਼ਾਨ ਹੈ। ਮੇਰੇ ਪਿਤਾ ਨੇ ਮੈਨੂੰ ਝਿੜਕਿਆ ਤੇ ਕਿਹਾ, ‘ਤੂੰ ਪਹਿਲਾਂ ਹੀ ਮਰ ਜਾਂਦਾ’। ਜੇ ਮੈਂ ਇੰਨੀ ਛੋਟੀ ਉਮਰ ਵਿਚ ਆਪਣੇ ਮਾਤਾ-ਪਿਤਾ ਨੂੰ ਸਭ ਕੁਝ ਦੇ ਸਕਦਾ ਹਾਂ ਤਾਂ ਮੈਂ ਉਨ੍ਹਾਂ ਲਈ ਵੀ ਮਰ ਸਕਦਾ ਹਾਂ।

ਉਸ ਨੇ ਕਿਹਾ ਕਿ ਮੈਨੂੰ ਬਲੈਕਮੇਲ ਕਰਕੇ 10 ਲੱਖ ਰੁਪਏ ਮੰਗੇ। ਇਹ ਵੀ ਠੀਕ ਹੈ। ਮੈਂ ਇਸ ਨੂੰ ਬਰਦਾਸ਼ਤ ਕਰ ਲਿਆ ਪਰ ਮੇਰੇ ਪਿਓ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ। ਇਸ ਲਈ ਮੈਂ ਅੱਜ ਸੱਚ ਸਾਹਮਣੇ ਰੱਖਣਾ ਚਾਹੁੰਦਾ। ਪੰਜ ਮਹੀਨੇ ਹੋ ਗਏ ਹਨ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ। ਕੋਈ ਜਾਂਚ ਨਹੀਂ ਹੋ ਰਹੀ। ਜੇ ਪੁੱਛ ਪੜਤਾਲ ਕੀਤੀ ਹੁੰਦੀ ਤਾਂ ਗੱਲ ਇਥੇ ਤੱਕ ਨਾ ਪਹੁੰਚਦੀ।

ਮੈਨੂੰ ਕਈ ਧਮਕੀਆਂ ਮਿਲੀਆਂ। ਮੈਂ ਅੱਜ ਇੱਕ ਮੇਲ ਵਿੱਚ 21 ਲੋਕਾਂ ਦੇ ਨਾਮ ਲਿਖ ਕੇ ਆਇਆ। ਜੇਕਰ ਮੈਨੂੰ ਅਤੇ ਮੇਰੇ ਪਿਤਾ ਨੂੰ ਕੁਝ ਵੀ ਹੋਇਆ ਮੈਂ ਸਾਰਿਆਂ ਨੂੰ ਚੁਕਾਵਾਂਗਾ। ਸਿੰਗੇ ਨੇ ਅੱਗੇ ਕਿਹਾ ਮੇਰਾ ਤੁਹਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕਰਦਾ ਪਰ ਜੇਕਰ ਮੇਰੇ ਪਰਿਵਾਰ ਨੂੰ ਕੁਝ ਹੁੰਦ, ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਮੈਨੂੰ ਪਤਾ ਹੈ ਕਿ ਕਈ ਪੰਜਾਬੀ ਗਾਇਕਾਂ ਨੂੰ ਬਲੈਕਮੇਲ ਕੀਤਾ ਗਿਆ ਅਤੇ ਉਨ੍ਹਾਂ ਨੇ ਪੈਸੇ ਵੀ ਦਿੱਤੇ। ਤੁਸੀਂ ਸੋਚਿਆ ਸੀ, ਤੁਸੀਂ ਮੈਨੂੰ ਵੀ ਬਲੈਕਮੇਲ ਕਰ ਲਵੋਗੇ? ਮੇਰੇ ਕੋਲ ਸਾਰੇ ਸਬੂਤ ਹਨ।

ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਪੁੱਛਦਾ ਹਾਂ ਕਿ ਜੇਕਰ ਤੁਹਾਡੇ ਬੱਚਿਆਂ ਨੂੰ ਝੂਠੀ ਐਫਆਈਆਰ ਕਰਕੇ ਬਲੈਕਮੇਲ ਕੀਤਾ ਜਾਵੇਗਾ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਦੀ ਜਾਂਚ ਕੀਤੀ ਜਾਵੇ। ਮੈਂ ਸਾਰੇ ਸਬੂਤ ਪੇਸ਼ ਕਰਾਂਗਾ ਜੋ ਮੇਰੇ ਕੋਲ ਹਨ। ਮੇਰਾ ਪਰਿਵਾਰ ਹੁਣ ਇਸ ਨਾਲ ਨਜਿੱਠ ਨਹੀਂ ਸਕਦਾ। ਮੈਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਨਹੀਂ ਦੇਖ ਸਕਦਾ।
ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿਓ, ਪਰ ਜੇ ਮੈਂ ਸਹੀ ਹਾਂ, ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।