ਇਟਲੀ – ਇਟਲੀ ਵਿਚ ਇਕ ਵਾਰ ਫਿਰ ਇਕ ਢਾਡੀ ਜਥੇ ਦੇ ਮੁਖੀ ‘ਤੇ ਕਿਰਪਾਨ ਰੱਖਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਮਸ਼ਹੂਰ ਢਾਡੀ ਮਿਲਖਾ ਸਿੰਘ ਮੌਜੀ ‘ਤੇ ਇਟਲੀ ਵਿਚ ਕਿਰਪਾਨ ਰੱਖਣ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ। ਇਹ ਜੱਥਾ ਜਦੋਂ ਏਅਰਪੋਰਟ ਤੋਂ ਜਾ ਰਿਹਾ ਸੀ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਜੱਥੇ ਦਾ ਸਮਾਨ ਚੈੱਕ ਕੀਤਾ ਤੇ ਉਸ ਵਿਚੋਂ ਨਿਕਲੀ ਕਿਰਪਾਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਨੇ ਨੋਟਿਸ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਮਾਮਲੇ ਬਹੁਤ ਸੰਜੀਦਗੀ ਨਾਲ ਲੈਣ ਵਾਲੇ ਹਨ ਤੇ ਅਜਿਹੇ ਸਿੱਖ ਮੁੱਦਿਆਂ ‘ਤੇ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਜੇ ਬੀਤੇ ਦਿਨ ਹੀ ਇਟਲੀ ਵਿਚ ਸਿੱਖ ‘ਤੇ 6 ਸੈਂਟੀਮੀਟਰ ਤੋਂ ਵੱਡੀ ਸ੍ਰੀ ਸਾਹਿਬ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਨਿਖੇਧੀ ਕੀਤੀ ਸੀ।