ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਛੋਟੇ ਸ਼ੁਭਦੀਪ ਸਿੰਘ ਨਾਲ ਅੰਮ੍ਰਿਤਸਰ ’ਚ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਨਵ ਜਨਮੇ ਬੱਚੇ ਨਾਲ ਅੰਮ੍ਰਿਤਸਰ ਪੁੱਜੇ। ਬਲਕੌਰ ਸਿੰਘ ਸਿੱਧੂ ਨੇ ਫੋਨ ’ਤੇ ਰਾਹੀਂ ਦੱਸਿਆ ਕਿ ਪਰਿਵਾਰ ਦੀ ਤੰਦਰੁਸਤੀ ਲਈ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ। ਉਹ ਲੁਧਿਆਣਾ, ਜਲੰਧਰ ਅਤੇ ਕਈ ਹੋਰ ਲੋਕ ਸਭਾ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਸੰਬੋਧਨ ਕਰਨ ਲਈ ਜਾਣਗੇ। ਉਨ੍ਹਾਂ ਕਿਹਾ ਕਿ ਮੂਸੇਵਾਲਾ‌ ਨੂੰ ਇਨਸਾਫ਼ ਲਈ ਲੜਾਈ ਜਾਰੀ ਰਹੇਗੀ।