ਕੈਲਗਰੀ : ਕੈਲਗਰੀ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਨ ਪੁੱਜੇ ਪੁਲਿਸ ਅਫਸਰਾਂ ਅਤੇ ਸ਼ੱਕੀਆਂ ਵਿਚਾਲੇ ਗੋਲੀਆਂ ਚੱਲ ਗਈਆਂ। ਸ਼ਹਿਰ ਦੇ ਉਤਰ ਪੂਰਬੀ ਹਿੱਸੇ ਵਿਚ ਵਾਪਰੀ ਵਾਰਦਾਤ ਦੌਰਾਨ ਇਕ ਸ਼ੱਕੀ ਦੀ ਮੌਤ ਹੋ ਗਈ ਜਦਕਿ ਇਕ ਪੁਲਿਸ ਅਫਸਰ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।

ਇਕ ਸ਼ੱਕੀ ਹਲਾਕ, ਦੂਜਾ ਗ੍ਰਿਫ਼ਤਾਰ, ਪੁਲਿਸ ਅਫਸਰ ਹੋਇਆ ਜ਼ਖਮੀ
ਦੂਜੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਫਾਲਸਬ੍ਰਿਜ ਡਰਾਈਵ ਦੇ 5700 ਬਲਾਕ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ ਮੁਕਾਬਲਾ ਹੋ ਗਿਆ ਜਿਸ ਦੇ ਸਿੱਟੇ ਵਜੋਂ ਇਕ ਪੁਲਿਸ ਅਫਸਰ ਅਤੇ ਇਕ ਸ਼ੱਕੀ ਨੂੰ ਗੋਲੀਆਂ ਲੱਗੀਆਂ। ਕੈਲਗਰੀ ਪੁਲਿਸ ਸੇਵਾ ਦੇ ਕਾਰਜਕਾਰੀ ਉਪ ਮੁਖੀ ਕਲਿਫ ਓ ਬ੍ਰਾਇਨ ਨੇ ਦੱਸਿਆ ਕਿ ਸ਼ੱਕੀ ਪਹਿਲਾਂ ਵੀ ਹਥਿਆਰਾਂ ਨਾਲ ਸਬੰਧਤ ਕਈ ਅਪਰਾਧਾਂ ਵਿਚ ਸ਼ਾਮਲ ਰਹੇ।