ਪੰਜਾਬੀ ਦੀ ਇੱਕ ਬਹੁਤ ਹੀ ਵਧੀਆ ਇਤਿਹਾਸਕ ਫਿਲਮ ਸਰਾਭਾ ਆਉਣ ਵਾਲੇ ਸ਼ੁੱਕਰਵਾਰ ਨੂੰ ਕੈਨੇਡਾ ਭਰ ਵਿੱਚ ਰਿਲੀਜ਼ ਹੋਣ ਰਹੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ‘ਤੇ ਅਧਾਰਿਤ ਇਸ ਫਿਲਮ ਵਿੱਚ ਕਰਤਾਰ ਸਿੰਘ ਸਰਾਭਾ ਦੀ ਉਹ ਕਹਾਣੀ ਦਿਖਾਈ ਗਈ ਹੈ, ਜਿਹੜੀ ਅਜੇ ਤੱਕ ਕਿਸੇ ਵੀ ਫਿਲਮ ਵਿੱਚ ਨਹੀਂ ਦਿਖਾਈ ਗਈ।

ਕਵੀ ਰਾਜ ਸਟੂਡੀਓਜ਼ ਪ੍ਰੋਡਕਸ਼ਨ ਦੀ ਪੇਸ਼ਕਸ਼ ਜਿਸ ਵਿੱਚ ਕਵੀ ਰਾਜ, ਅੰਮ੍ਰਿਤ ਗਰੇਵਾਲ, ਮਾਹਾਬੀਰ ਭੁੱਲਰ, ਮੁਕੁਲ ਦੇਵ, ਮਲਕੀਤ ਰੌਣੀ, ਜਸਬੀਰ ਜੱਸੀ ਆਦਿ ਬਹੁਤ ਸਾਰੇ ਕਲਾਕਾਰ ਸ਼ਾਮਿਲ ਹਨ। ਇਹ ਫਿਲਮ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ 21 ਸ਼ਹਿਰਾਂ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਉਨਟੈਰੀਓ ਦੇ 10 ਸ਼ਹਿਰਾਂ ਵਿੱਚ ਦੇਖੀ ਜਾ ਸਕਦੀ ਹੈ। ਫਿਲਮ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ ਪੰਜਾਬੀ ਧੜਕਣ ਟੀਵੀ ਸ਼ੋਅ ਦੇ ਗੁਰਸ਼ਰਨ ਮਾਨ ਜਿਨ੍ਹਾਂ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਉਨ੍ਹਾਂ ਨਾਲ 416-854-2923 ‘ਤੇ ਸੰਪਰਕ ਕਰ ਸਕਦੇ ਹੋ।