ਕੈਨੇਡਾ ਦੇ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਦੇ ਇੱਕ ਵਾਟਰਪਾਰਕ ਵਿੱਚ 16 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਛੇੜਛਾੜ ਕਰਨ ਅਤੇ ਗਲਤ ਢੰਗ ਨਾਲ ਹੱਥ ਲਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਇਹ ਘਟਨਾ ਮੈਜਿਕ ਮਾਉਂਟੇਨ ਵਿਖੇ ਵਾਪਰੀ, ਜੋ ਕਿ ਪੂਰਬੀ ਕੈਨੇਡਾ ਦਾ ਇੱਕ ਪ੍ਰਸਿੱਧ ਸਥਾਨ ਹੈ। ਹਾਲਾਂਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੁਆਰਾ ਕਥਿਤ ਦੋਸ਼ੀ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ ਪਰ ਦੱਸਿਆ ਗਿਆ ਹੈ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ। ਪੁਲਿਸ ਮੁਤਾਬਕ ਘੱਟੋ-ਘੱਟ 12 ਬੱਚੀਆਂ ਜਿੰਨਾ ਵਿੱਚ 16 ਸਾਲ ਤੋਂ ਘੱਟ ਉਮਰ ਦੀਆਂ ਵੀ ਹਨ ਨਾਲ ਛੇੜਛਾੜ ਅਤੇ ਗਲਤ ਢੰਗ ਨਾਲ ਹੱਥ ਲਾਉਣ ਦੀਆਂ ਸ਼ਿਕਾਇਤਾ ਮਿਲੀਆਂ ਹਨ।