ਲੁਧਿਆਣਾ ਵਿੱਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਰੋਡ ਸ਼ੋਅ ਜਿਵੇਂ ਹੀ ਸਮਰਾਲਾ ਚੌਂਕ ਵਿੱਚ ਪਹੁੰਚਿਆ ਤਾਂ ਵਰਕਰਾਂ ਨੇ ਢੋਲ ਵਜਾ ਕੇ ਅਤੇ ਭੰਗੜਾ ਵਜਾ ਕੇ ਰਵਨੀਤ ਬਿੱਟੂ ‘ਤੇ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਵੱਡੇ-ਵੱਡੇ ਸਪੀਕਰ ਲਾ ਕੇ ਵਰਕਰ ਬੋਲੇ ਕਿ ਬਿੱਟੂ ਭਾਜਪਾ ਵਿਚ ਜਾਣ ਤੋਂ ਪਹਿਲਾਂ ਇਹ ਬੋਲਿਆ ਸੀ- ਬਿੱਟੂ ਕਹਿ ਗਿਆ ਸੰਜੇ ਨੂੰ ਵੋਟ ਪਾਉਣੀ ਪੰਜੇ ਨੂੰ। ਇਹ ਕਹਿੰਦੇ ਹੋਏ ਵਰਕਰਾਂ ਨੇ ਬਿੱਟੂ ‘ਤੇ ਹਮਲਾ ਬੋਲਿਆ।
ਉਥੇ ਹੀ ਰਾਜਾ ਵੜਿੰਗ ਵਰਕਰਾਂ ਦਾ ਇਹ ਤੰਜ ਸੁਣ ਕੇ ਖੁਸ਼ ਹੋ ਗਏ ਅਤੇ ਪਿਰ ਖੁਦ ਮਾਈਕ ਹੱਥ ਵਿਚ ਫੜ ਲਿਆਤੇ ਕਿਹਾ ਕਿ ਬਿੱਟੂ, ਰਾਜਾ ਹੁਣ ਲੁਧਿਆਣੇ ਆ ਗਿਆ ਹੈ ਤੇ ਤੈਨੂੰ ਹਰਾ ਕੇ ਹੀ ਉਹ ਦਮ ਲਵੇਗਾ। ਲੁਧਿਆਣਾ ਦੀ ਜਨਤਾ ਬਿੱਟੂ ਨੂੰ ਨਾਪਸੰਦ ਕਰਨ ਲੱਗੀ ਹੈ ਤੇ ਬਿੱਟੂ ਦੀ ਥਾਂ ਹੁਣ ਰਾਜਾ ਵੜਿੰਗ ਲਵੇਗਾ। ਜਦੋਂ ਰੋਡ ਸ਼ੋਅ ਸਮਰਾਲਾ ਚੌਕ ਤੋਂ ਸ਼ੁਰੂ ਹੋਇਆ ਤਾਂ ਸੰਜੇ ਤਲਵਾੜ ਆਪਣੇ ਦੋਸਤਾਂ ਸਮੇਤ ਪਹਿਲਾਂ ਤੋਂ ਹੀ ਰਾਜਾ ਦਾ ਇੰਤਜ਼ਾਰ ਕਰ ਰਹੇ ਸਨ। ਪਰ ਸਾਬਕਾ ਮੰਤਰੀ ਆਸ਼ੂ, ਸਾਬਕਾ ਵਿਧਾਇਕ ਸੁਰਿੰਦਰ ਡਾਬਰ ਤੇ ਹੋਰ ਆਗੂ ਰਾਜਾ ਦੇ ਸਵਾਗਤ ਲਈ ਨਹੀਂ ਆਏ। ਬਾਅਦ ਵਿੱਚ ਆਸ਼ੂ ਭਾਰਤ ਨਗਰ ਚੌਕ ਵਿੱਚ ਰਾਜਾ ਨੂੰ ਮਿਲੇ, ਦੋਵਾਂ ਨੇ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਦੋਵਾਂ ਨੇ ਇਕੱਠੇ ਰੋਡ ਸ਼ੋਅ ਕੱਢਿਆ। ਦੱਸ ਦਈਏ ਕਿ ਸਾਬਕਾ ਮੰਤਰੀ ਆਸ਼ੂ ਟਿਕਟ ਦੇ ਦਾਅਵੇਦਾਰ ਸਨ ਪਰ ਅੰਦਰੂਨੀ ਕਲੇਸ਼ ਕਾਰਨ ਪਾਰਟੀ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਸੀ।