ਓਟਾਵਾ (ਬਲਜਿੰਦਰ ਸੇਖਾ )ਕੈਨੇਡਾ ‘ਚ ਆਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਛੱਡ ਸ਼ਰਨਾਰਥੀ ਕੇਸ ਅਪਲਾਈ ਕਰਨ ਵਾਲਿਆਂ ‘ਚ 44 ਸੌ ਫੀਸਦੀ ਵਾਧਾ ਹੋਇਆ ਹੈ । 2018 ‘ਚ ਪੜਾਈ ਛੱਡ ਸ਼ਰਨਾਰਥੀ ਕੇਸ ਪਾਉਣ ਦੀ ਗਿਣਤੀ ਕੇਵਲ 1515 ਸੀ ਜੋ ਕਿ ਹੁਣ 2023 ਤੱਕ 11305 ਤੱਕ ਪੁੱਜ ਗਈ ਹੈ ।
ਵੇਰਵਾ ;
Seneca College: 2018 -45 ਕੇਸ , 2023 615 ਸ਼ਰਨਾਰਥੀ ਕੇਸ
NIAGRARA COLLEGE: 2018 : 20 ਕੇਸ , 2023 ‘ਚ 530 ਕੇਸ
CONESTOGA COLLEGE: 2018 : 25 ਕੇਸ ਜਦੋਂ ਕਿ 2023 ‘ਚ 430 ਕੇਸ ।
CAPE BRENTON UNIVERSITY: 2018 ‘ਚ 15 ਕੇਸ ਜਦੋਂ ਕਿ 2023 ‘ਚ 425 ਕੇਸ
UNIVERSITY OF QUEBEC (Troy’s Riveres) : 2018 – 20 ਕੋਸ ਜਦੋਂ ਕਿ 2023 ‘ਚ 305 ਕੇਸ। ਯਾਦ ਰਹੇ ਇਸ ਤਰਾਂ ਕਰਨ ਨਾਲ ਵੀ ਕਨੇਡਾ ਵਿੱਚ ਪੱਕੇ ਨਹੀ ਹੋਇਆ ਜਾ ਸਕਦਾ ।ਕੁਝ ਇਮੀਗਰੇਸ਼ਨ ਸਲਾਹਕਾਰ ਇਹਨਾਂ ਨੂੰ ਗਲਤ ਸਲਾਹ ਦੇ ਰਹੇ ਹਨ ।