ਪੰਜਾਬ ਵਿਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ ਹੈ। ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀ ਬੰਪਰ ਭਰਤੀ ਚੱਲ ਰਹਗੀ ਹੈ। ਜੇਕਰ ਤੁਸੀਂ ਅਜੇ ਤੱਕ ਫਾਰਮ ਨਹੀਂ ਭਰਿਆ ਹੋਵੇ ਤਾਂ ਹੁਣ ਭਰ ਦਿਓ ਕਿਉਂਕਿ ਇਸ ਦੇ ਬਾਅਦ ਇਹ ਮੌਕਾ ਨਹੀਂ ਮਿਲੇਗਾ। ਇਹ ਭਰਤੀਆਂ ਪੰਜਾਬ ਪੁਲਿਸ ਨੇ ਕੱਢੀਆਂ ਹਨ ਤੇ ਇਸ ਤਹਿਤ ਕਾਂਸਟੇਬਲਾਂ ਦੇ 1700 ਤੋਂ ਵੱਧ ਆਸਾਮੀਆਂ ‘ਤੇ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ।

ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੇ ਕੁੱਲ 1746 ਅਹੁਦਿਆਂ ‘ਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਸ ਲਈ ਸਿਰਫ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪੰਜਾਬ ਪੁਲਿਸ ਨੂੰ ਆਫੀਸ਼ੀਅਲ ਵੈੱਬਸਾਈਟ : punjabpolice.gov.in ‘ਤੇ ਜਾਣਾ ਹੋਵੇਗਾ। 14 ਮਾਰਚ ਤੋਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਤੇ ਫਾਰਮ ਭਰਨ ਦੀ ਲਾਸਟ ਤਰੀਕ 4 ਅਪ੍ਰੈਲ 2024 ਹੈ।