(ਬਰੈਪਟਨ /ਬਾਸੀ ਹਰਚੰਦ ) ਗੁਰਮੇਲ ਸਿੰਘ ਸੱਗੂ ਮੀਡੀਆ ਮੈਂਬਰ ਨੇ ਦੱਸਿਆ ਕਿ ਇੰਡੀਅਨ ਏਅਰਫੋਰਸ ਵੈਟਰਨ ਕਮਿਉਨਿਟੀ ਅਸੋਸੀਏਸ਼ਨ ਦਾ ਫੰਡ ਰੇਜਿੰਗ ਸਮਾਗਮ
13 ਅਕਤੂਬਰ ਸ਼ਾਮ 6-30 ਵਜੇ ਸਪਰੇਨਜਾ ਬੈਂਕੁਟ ਹਾਲ , 510 ਡੀਅਅਰ ਹਰਸ ਡਰਾਈਵ ਵਿੱਚ ਹੋਵੇਗਾ। ਹਵਾਈ ਸੈਨਾ ਦੇ ਵੈਟਰਨ ਪਰਿਵਾਰ ਸਮੇਤ ਸ਼ਾਮਲ ਹੋ ਸਕਦੇ ਹਨ।ਸ਼ਾਮਲ ਹੋਣ ਲਈ 40 ਡਾਲਰ ਟਿਕਟ ਇੱਕ ਮੈਂਬਰ ਲਈ ਹੈ। ਦਸ ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਟਿਕਟ ਨਹੀਂ ਹੈ। ਮਨੋਰੰਜਨ ਲਈ ਡੀ ਜੇ,ਸਿੰਗਰਜ਼, ਗੌਣ ਪਾਣੀ ਅਤੇ ਭੋਜਨ ਦਾ ਪਰਬੰਧ ਹੈ। ਇਸ ਪ੍ਰੋਗਰਾਮ ਵਿੱਚ ਸੀਨੀਅਰ ਵੈਟਰਨ ਹੀ ਸ਼ਾਮਲ ਹੋ ਸਕਦੇ ਹਨ। ਭਾਰਤ ਤੋਂ ਸੀਨੀਅਰਜ਼ ਵੈਟਰਨ ਸਾਬਕਾ ਚੀਫ ਆਫ ਸਟਾਫ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੂੰ ਵੀ ਅਸੋਸੀਏਸ਼ਨ ਕਮੇਟੀ ਦੇ ਪੈਟਰਨ ਏਅਰ ਵਾਈਸ ਮਾਰਸ਼ਲ ਪਰਮਜੀਤ ਸਿੰਘ ਮਾਨ ਵੱਲੋਂ ਸਤਿਕਾਰ ਸਾਹਿਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ
ਹਰਜੀਤ ਸਿੰਘ ਸਕੱਤਰ647-534-8131 ਯਸ਼ ਦੱਤਾ ਵਾਈਸ ਪਰਧਾਨ 905-457-1617 ਸੂਬਾ ਸਿੰਘ 416-666-4959