ਦੀਵਾਲੀ ਦਾ ਜਸ਼ਨ ਨੌਜਵਾਨ ਲਈ ਬਣੀ ਮੌਤ ਦਾ ਕਾਲ
ਮਿਲਾਨ (ਦਲਜੀਤ ਮੱਕੜ) ਇੱਕ ਪਾਸੇ ਪੂਰੀ ਦੁਨੀਆ ਦੇ ਲੋਕ ਪੰਜਾਬੀਆ ਦੀ ਮਿਹਨਤ ਦੇ ਕਾਇਲ ਹਨ। ਪਰ ਵਿਦੇਸ਼ਾਂ ਵਿੱਚ ਆਏ ਦਿਨ ਪੰਜਾਬੀਆ ਦੀ ਗੈਂਗਵਾਰਾਂ ਪੰਜਾਬੀਆ ਦੇ ਅਕਸ ਨੂੰ ਵੱਡਾ ਢਾਹ ਲਾ ਰਹੀਆ ਹਨ।ਦੁਨੀਆ ਦੇ ਹਰ ਕੋਨੇ ਵਾਂਗ ਇਟਲੀ ਵਿੱਚ ਵੀ ਪੰਜਾਬੀਆਂ ਦੀ ਵੱਡੀ ਗਿਣਤੀ ਹੈ। ਜੋ ਕਿ ਇੱਥੇ ਮਿਹਨਤ ਨਾਲ ਵੱਡੇ ਮੁਕਾਮ ਸਰ ਕਰ ਚੁੱਕੀ ਹੈ। ਉੱਥੇ ਦੂਸਰੇ ਪਾਸੇ ਆਏ ਦਿਨ ਪੰਜਾਬੀਆ ਦੀ ਆਪਸੀ ਭਰਾ ਮਾਰੂ ਜੰਗ ਭਾਈਚਾਰੇ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ।ਬੀਤੇ ਦਿਨੀ ਦੀਵਾਲੀ ਦੀ ਪਾਰਟੀ ਦੌਰਾਨ ਹੋਈ ਲੜਾਈ ਨੌਜਵਾਨ ਦੀ ਮੌਤ ਦਾ ਕਾਲ ਬਣਕੇ ਸਾਹਮਣੇ ਆਈ ਹੈ। ਜਿਸ ਦੇ ਚਲਦਿਆਂ ਇਟਲੀ ਵੱਸਦੇ ਭਾਈਚਾਰੇ ਵਿੱਚ ਗਮੀ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਜਿਲਾ ਲਾਤੀਨਾ ਦੇ ਸਬੋਦੀਆ ਵਿਖੇ ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ ਨੌਜਵਾਨਾਂ ਵਿੱਚ ਆਪਸੀ ਤਕਰਾਰ ਹੋ ਗਈ। ਤਕਰਾਰ ਇੱਥੋਂ ਤੱਕ ਵੱਧ ਗਈ ਕਿ ਇੱਕ ਨੌਜਵਾਨ ਉਜਾਗਰ ਸਿੰਘ ਦਾ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ। ਜੋ ਕਿ ਬੇਲਾ ਫਾਰਨੀਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਾਕੇ ਦੀ ਅਜਿਹੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾ ਵੀ ਪੰਜਾਬੀਆ ਦੀਆ ਆਪਸੀ ਲੜਾਈਆਂ ਨੇ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ।2021 ਵਿੱਚ ਵੀ ਇਸੇ ਇਲਾਕੇ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਜਿਸਦੀ ਲਾਸ਼ ਤਕਰੀਬਨ 15 ਮਹੀਨਿਆ ਬਾਅਦ ਭਾਰਤ ਪੁੱਜੀ ਸੀ। ਇਟਲੀ ਵਿੱਚ ਕਈ ਪੰਜਾਬੀਆ ਦੀ ਆਪਸੀ ਰੰਜਿਸ਼ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਨਿੱਜੀ ਲੜਾਈਆ ਸ਼ੋਸ਼ਲ ਮੀਡੀਆ ਤੇ ਗਾਲੀ ਗਲੋਚ ਅਤੇ ਫਿਰ ਸਮਾਂ ਪਾਉਣ ਤੱਕ ਦਾ ਪਹੁੰਚ ਚੁੱਕੀਆ ਹਨ। ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਵਿਵਾਦ ਤੋਂ ਬਾਅਦ ਹੋਈ ਖੂਨੀ ਝੜਪ ਨੂੰ ਇਟਲੀ ਵੱਸਦੇ ਪੰਜਾਬੀਆ ਨੇ ਪਿੰਡੇ ਤੇ ਹੰਡਾਇਆ ਹੈ । ਕਈ ਵਾਰ ਧਾਰਮਿਕ ਸਮਾਗਮਾਂ ਅਤੇ ਖੇਡ ਟੂਰਨਾਂਮੈਂਟਾਂ ਤੇ ਆਪਸੀ ਰੰਜਿਸ਼ ਦੀ ਦਹਿਸ਼ਤ ਵੀ ਨਜਰ ਆਉਂਦੀ ਰਹਿੰਦੀ ਹੈ।ਨਿੱਜੀ ਲੜਾਈਆ ਦੌਰਾਨ ਗੱਡੀਆ ਸਾੜਨ ਜਾਂ ਭੰਨਣ ਦੀਆ ਖਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆ ਹਨ। ਅਜਿਹੀਆ ਲੜਾਈਆ ਜਿੱਥੇ ਪੰਜਾਬੀਆ ਦੇ ਅਕਸ ਨੂੰ ਢਾਹ ਲਾ ਰਹੀਆ ਹਨ। ਉੱਥੇ ਹੀ ਭਵਿੱਖ ਲਈ ਮੁਸੀਬਤਾਂ ਵੀ ਖੜੀਆਂ ਕਰ ਦਾ ਰਾਹ ਸਿਰਜ ਰਹੀਆ ਹਨ।ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਆਪਸੀ ਭਰਾ ਮਾਰੂ ਜੰਗ ਇੰਨੀ ਜਿਆਦਾ ਵੱਧ ਰਹੀ ਹੈ। ਹਾਲਾਕਿ ਪੰਜਾਬ ਵਿੱਚ ਅਕਸਰ ਅਜਿਹੀਆ ਲੜਾਈਆ ਪਿੱਛੇ ਸਿਆਸੀ ਪਾਰਟੀਆਂ ਤੇ ਦੋਸ਼ ਲਗਾਏ ਜਾਂਦੇ ਹਨ। ਪਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆ ਵਿੱਚ ਨਸ਼ਾਂ ਅਤੇ ਆਪਸੀ ਲੜਾਈ ਕਿਸ ਦੀ ਦੇਣ ਹੈ, ਸੋਚਣ ਦਾ ਵਿਸ਼ਾ ਹੈ।