ਚੰਡੀਗੜ੍ਹ : ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ। ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵਜੰਮੇ ਬੱਚੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਹਨ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਤੇ ਕਈ ਮਸ਼ਹੂਰ ਹਸਤੀਆਂ ਗਾਇਕ ਨੂੰ ਵਧਾਈ ਦੇ ਰਹੇ ਹਨ।
ਆਪਣੇ ਨਵਜੰਮੇ ਪੁੱਤਰ ਦੀ ਫੋਟੋ ਸਾਂਝੀ ਕਰਦਿਆਂ ਢਿੱਲੋਂ ਨੇ ਬਹੁਤ ਹੀ ਖੂਬਸੁਰਤ ਕੈਪਸ਼ਨ ਵੀ ਲਿਖੀ ਉਨ੍ਹਾਂ ਲਿਖਿਆ ਕਿ “ਬਸ ਹੁਣ ਪ੍ਰਮਾਤਮਾ ਤੋਂ ਮੰਗਣ ਲਈ ਕੁਝ ਨਹੀਂ ਬਚਿਆ। ਪ੍ਰਮਾਤਮਾ ਨੇ ਮੈਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ ਹੈ। ਮੈਂ ਅੱਜ ਬਹੁਤ ਖੁਸ਼ ਹਾਂ।”

ਜ਼ਿਕਰਯੋਗ ਹੈ ਕਿ ਗਾਇਕ ਨੇ ਬੱਚੇ ਦਾ ਨਾਮ ਨਹੀਂ ਦੱਸਿਆ ਹੈ ਅਤੇ ਨਾ ਹੀ ਉਸਨੇ ਇਹ ਦੱਸਿਆ ਹੈ ਕਿ ਬੱਚੇ ਦਾ ਜਨਮ ਕਿੰਨੇ ਦਿਨ ਪਹਿਲਾਂ ਹੋਇਆ। ਦਿਲਪ੍ਰੀਤ ਦੁਆਰਾ ਇੰਸਟਾਗ੍ਰਾਮ ‘ਤੇ ਫੋਟੋ ਅਪਲੋਡ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਨੇ ਕਾਫੀ ਖੁਸ਼ ਹਨ ਅਤੇ ਛੋਟੇ ਢਿੱਲੋਂ ਦਾ “ਜੀ ਆਇਆਂ ਨੂੰ ਛੋਟੇ ਢਿੱਲੋਂ ਸਰ” ਲਿਖ ਕੇ ਸਵਾਗਤ ਕਰ ਰਹੇ ਹਨ।

ਦੱਸ ਦਈਏ ਦਿਲਪ੍ਰੀਤ ਨੇ 2018 ਵਿੱਚ ਚੰਡੀਗੜ੍ਹ ਵਿੱਚ ਅੰਬਰ ਧਾਲੀਵਾਲ ਨਾਲ ਵਿਆਹ ਕੀਤਾ ਸੀ, ਪਰ 2020 ਵਿੱਚ ਕੁਝ ਵਿਵਾਦ ਵੀ ਸਾਹਮਣੇ ਆਏ। ਪਰ ਦਿਲਪ੍ਰੀਤ ਨੇ ਇਨ੍ਹਾਂ ਦੋਸ਼ਾਂ ਨ ਸਿਰੇ ਤੋਂ ਨਕਾਰਿਆ। ਇਸ ਤੋਂ ਬਾਅਦ ਜੋੜੇ ਵਿਚਕਾਰ ਕੋਈ ਹੋਰ ਵਿਵਾਦ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਇਆ। ਸੰਗੀਤ ਜਗਤ ਵਿੱਚ ਵੀ ਢਿੱਲੋਂ ਕਈ ਵਿਵਾਦਾਂ ਵਿੱਚ ਘਿਰੇ। ਢਿੱਲੋਂ ਨੇ ਫਿਲਮਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਅਤੇ 2016 ਵਿੱਚ ਵਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।