ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ 26 ਅਕਤੂਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ ਬੱਚੀ ਅਨਾਇਆ ਬੈਂਸ ਅੱਜ ਸਹੀ ਸਲਾਮਤ ਮਿਲ ਗਈ। ਇਸ ਮਗਰੋਂ ਵੈਨਕੁਵਰ ਪੁਲਿਸ ਨੇ ਸੁੱਖ ਦਾ ਸਾਹ ਲਿਆ ਤੇ ਅਨਾਇਆ ਦੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅਨਾਇਆ ਬੈਂਸ ਵੈਨਕੂਵਰ ਦੀ ਫਰੇਜ਼ਰ ਸਟ੍ਰੀਟ ਅਤੇ ਈਸਟ 41 ਐਵੇਨਿਊ ਵਿਖੇ ਸਥਿਤ ਜੌਹਨ ਓਲੀਵਰ ਹਾਈ ਸਕੂਲ ਵਿਚ ਪੜ੍ਹ੍ਹਦੀ ਹੈ, ਜੋ ਬੀਤੇ ਦਿਨੀਂ ਅਚਾਨਕ ਲਾਪਤਾ ਹੋ ਗਈ ਸੀ।