ਮਿਲਾਨ ਇਟਲੀ 12 ਅਪ੍ਰੈਲ (ਸਾਬੀ ਚੀਨੀਆ) ਦੱਖਣੀ ਇਟਲੀ ਦੇ ਸ਼ਹਿਰ ਕਤਾਨੀਆ ਦੇ ਇੱਕ ਕਸਬੇ ਵਿੱਚ ਵੱਸਦੇ ਪਾਕਿਸਤਾਨੀ ਮੂਲ ਦੇ ਪਰਿਵਾਰ ਨਾਲ ਅਨਹੋਣੀ ਘਟਨਾ ਵਾਪਰੀ ਹੈ ਜਿੱਥੇ 8 ਬੱਚਿਆਂ ਦੀ 46 ਸਾਲਾਂ ਮਾਂ ਦੀ ਪ੍ਰੈਸ਼ਰ ਕੁੱਕਰ ਦੇ ਫੱਟਣ ਕਾਰਨ ਮੌਤ ਹੋ ਗਈ ਹੈ ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਔਰਤ ਆਪਣੇ ਘਰ ਵਿਚ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਜਿਸ ਦੌਰਾਨ ਚੁਲੇ ਤੇ ਰੱਖਿਆ ਹੋਇਆ ਪ੍ਰੈਸ਼ਰ ਕੁੱਕਰ ਫੱਟ ਜਾਂਦਾ ਹੈ ਜਿਸ ਦਾ ਇੱਕ ਹਿੱਸਾ ਸ਼ਾਇਦ ਉਸ ਔਰਤ ਦੇ ਸਿਰ ਤੇ ਵੱਜਦਾ ਹੈ ਜਿਸ ਕਾਰਨ ਉਸਦੀ ਮੌਕੇ ਉੱਤੇ ਮੌਤ ਹੋ ਜਾਂਦੀ ਹੈ । ਮੌਕੇ ਤੇ ਪਹੁੱਚੀਆ ਬਚਾਅ ਟੀਮਾਂ ਇਸ ਔਰਤ ਨੂੰ ਮ੍ਰਿਤਕ ਐਲਾਨਾਂ ਤੋਂ ਇਲਾਵਾ ਕੁਝ ਵੀ ਨਹੀ ਕਰ ਸਕੀਆ
ਇਸ ਮੌਕੇ ਅੱਗ ਬੁਝਾਊ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀਆਂ ਟੀਮਾਂ ਤੋਂ ਇਲਾਵਾ ਇਲਾਵਾ ਸਥਾਨਕ ਪੁਲਿਸ ਸਟੇਸ਼ਨ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ ਅਤੇ ਘਟਨਾ ਦੀ ਗਤੀਸ਼ੀਲਤਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਪ੍ਰੈਸ਼ਰ ਕੁੱਕਰ ਦਾ ਰਿਲੀਫ ਵਾਲ਼ ਗਲਤ ਢੰਗ ਨਾਲ ਕੰਮ ਕਰ ਰਿਹਾ ਸੀ ਜਾਂ ਔਰਤ ਨੇ ਇਸ ਦੀ ਗਲਤ ਵਰਤੋਂ ਵੀ ਕੀਤੀ ਹੋ ਸਕਦੀ ਹੈ ਜਿਸ ਕਰਕੇ ਇਹ ਦੁਰਘਟਨਾ ਵਾਪਰੀ ਹੈ ॥ 46 ਸਾਲਾਂ ਔਰਤ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਸਥਾਨਿਕ ਨਗਰ ਪਾਲਿਕਾ ਦੇ ਮੇਅਰ ਨੇ ਆਖਿਆ ਹੈ ਕਿ ਲਾਸ਼ ਨੂੰ ਪਾਕਿਸਤਾਨ ਭੇਜਣ ਲਈ ਨਗਰ ਪਾਲਿਕਾ ਵੱਲੋ ਹਰ ਮਦਦ ਕੀਤੀ ਜਾਵੇਗੀ ।