ਕੁੱਝ ਦਿਨ ਪਹਿਲਾ ਟਰਾਂਟੋ ਲਾਗੇ ਹਾਈਵੇਅ 401 ਤੇ ਸ਼ਰਾਬ ਦੇ ਸਟੋਰ LCBO ਤੋਂ ਲੁੱਟ ਕਰ ਵੈਨ ਚ ਭੱਜੇ ਚੋਰ ਜਿਸਦੀ ਪੁਲਿਸ ਵੱਲੋ ਪਿੱਛਾ ਕਰਨ ਦੀ ਕਾਰਵਾਈ ਦੌਰਾਨ ਹੋਏ ਹਾਦਸੇ ਵਿਚ ਮੌਤ ਹੋ ਗਈ ਸੀ ਦੀ ਪਛਾਣ ਪੁਲਿਸ ਵਲੋ ਗਗਨਦੀਪ ਸਿੰਘ (21) ਦੇ ਤੌਰ ਤੇ ਕੀਤੀ ਹੈ ਜੋ ਕੈਨੇਡਾ ਚ ਆਇਆ ਤੇ ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਲਈ ਸੀ ਪਰ ਇਥੇ ਉਹ ਆਕੇ ਸਟੋਰਾ ਤੇ ਲੁੱਟ-ਖੋਹ, ਡਰੱਗ ਰੱਖਣ ਅਤੇ ਗੱਡੀਆ ਖੋਹਣ ਵਰਗੇ ਸੰਗੀਨ ਜੁਰਮਾ ਚ ਸ਼ਾਮਲ ਹੋ ਗਿਆ, ਪੁਲਿਸ ਮੁਤਾਬਕ ਗਗਨਦੀਪ ਸਿੰਘ ਉਪਰ ਪਹਿਲਾ ਵੀ ਦੋ ਹੋਰ ਸ਼ਰਾਬ ਦੇ ਸਟੋਰ ਲੁੱਟਣ ਦੇ ਮਾਮਲੇ,ਹੋਰ ਸਟੋਰਾ ਤੇ ਚੋਰੀ, ਡਰੱਗ ਰਖਣ ਦੇ ਮਾਮਲੇ ਦਰਜ ਸਨ ਤੇ ਉਹ ਜਮਾਨਤ ਤੇ ਬਾਹਰ ਸੀ। ਲੁੱਟ-ਖੋਹ ਦੇ ਹੀ ਇਕ ਮਾਮਲੇ ਚ ਉਸਦੀ 14 ਮਈ ਦੀ ਮਿਲਟਨ ਕੋਰਟ ਚ ਪੇਸ਼ੀ ਸੀ।

ਇੱਥੇ ਦੱਸਣਯੋਗ ਹੈ ਕਿ ਇਸ ਹਾਦਸੇ ਚ ਭਾਰਤੀ ਮੂਲ ਦੇ ਤਿੰਨ ਜਣੇ ਜਿਸ ਵਿਚ ਇੱਕ ਤਿੰਨ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ ਮਾਰੇ ਗਏ ਸਨ। ਪੁਲਿਸ ਮੁਤਾਬਕ ਸ਼ਰਾਬ ਚੋਰੀ ਕਰ ਹਾਈਵੇਅ ਤੇ ਪੁੱਠੀ ਦਿਸ਼ਾ ਵੱਲ ਵੈਨ ਚ ਭੱਜੇ ਗਗਨਦੀਪ ਸਿੰਘ ਕੋਲ ਚਾਕੂ ਵੀ ਸੀ ਤੇ ਉਹ ਆਮ ਲੋਕਾ ਲਈ ਖਤਰਨਾਕ ਸੀ। ਹੁਣ ਸਵਾਲ ਉਠਾਏ ਜਾ ਰਹੇ ਹਨ ਕੈਨੇਡਾ ਦੇ ਜਮਾਨਤ ਸਬੰਧੀ ਸੌਖਾਲੇ ਨਿਯਮਾਂ ਤੇ ਜਿਸ ਬਾਰੇ ਵਿਰੋਧੀ ਧਿਰ ਵੀ ਆਵਾਜ਼ ਚੁੱਕ ਰਹੀ ਹੈ , ਅਗਰ ਜਮਾਨਤ ਦੇ ਕਾਨੂੰਨ ਸਖ਼ਤ ਹੁੰਦੇ ਤਾਂ ਵਾਰ-ਵਾਰ ਚੋਰੀ ਕਰਨ ਵਾਲੇ , ਗੱਡੀਆ ਲੁੱਟਣ ਵਾਲੇ , ਫਰਾਡ ਕਰਨ ਵਾਲੇ ਅਤੇ ਹੋਰ ਸੰਗੀਨ ਦੋਸ਼ਾ ਹੇਠ ਚਾਰਜ਼ ਹੋਣ ਵਾਲੇ ਸੌਖਾਲੇ ਢੰਗ ਨਾਲ ਬਾਹਰ ਨਾ ਆਉਣ ਅਤੇ ਨਾ ਹੀ ਹੋਰ ਸੰਗੀਨ ਜੁਰਮਾ ਚ ਮੁੜ ਸ਼ਾਮਲ ਹੋਣ ਜਿਵੇਂ ਕਿ ਗਗਨਦੀਪ ਸਿੰਘ ਦੇ ਮਾਮਲੇ ਵਿਚ ਹੋਇਆ ਹੈ।