ਟਰੱਕ ਅਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਉਤੇ ਤੇਲ ਖ਼ਤਮ ਹੋਣ ਕਾਰਨ ਹਾਲਾਤ ਕਾਫੀ ਖ਼ਰਾਬ ਹੋ ਰਹੇ ਹਨ। ਮੁਹਾਲੀ ਵਿੱਚ ਪੈਟਰੋਲ ਪੰਪਾਂ ਉਤੇ ਲੋਕਾਂ ਦੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਕਈ ਥਾਈਂ ਪੈਟਰੋਲ ਖ਼ਤਮ ਹੋਣ ਦੇ ਬੋਰਡ ਲੱਗਣ ਕਾਰਨ ਲੋਕ ਡਾਹਢੇ ਪਰੇਸ਼ਾਨ ਹੋ ਰਹੇ ਹਨ। ਬੇਕਾਬੂ ਹੁੰਦੇ ਹਾਲਾਤ ਦੇਖ ਕੇ ਮੁਹਾਲੀ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਦੇ ਬਾਹਰ ਪੁਲਿਸ ਫੋਰਸ ਲਗਾ ਦਿੱਤੀ ਹੈ।