ਬ੍ਰਿਟੇਨ ਵਿੱਚ ਗੈਰ-ਕਾਨੂੰਨ ਪ੍ਰਵਾਸੀਆਂ ਦੀ ਸਮੱਸਿਆ ਕਾਫੀ ਜ਼ਿਆਦਾ ਵਧਦੀ ਜਾ ਰਹੀ ਹੈ। ਇਸ ‘ਤੇ ਲਗਾਮ ਲਗਾਉਣ ਲਈ ਉਥੋਂ ਦੀ ਸਰਕਾਰ ਕੁਝ ਅਹਿਮ ਫੈਸਲੇ ਲੈ ਰਹੀ ਹੈ। ਇਸੇ ਤਹਿਤ ਇਕ ਨਵਾਂ ਕਾਨੂੰਨ ਵੀ ਲਿਆਂਦਾ ਜਾ ਰਿਹਾ ਹੈ। ਇਸ ਕਾਨੂੰਨ ਨੂੰ ਲੈ ਕੇ PM ਰਿਸ਼ੀ ਸੁਨਕ ਨੇ ਜਾਣਕਾਰੀ ਦਿੱਤੀ ਹੈ।
ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਕੁਝ ਅਹਿਮ ਫੈਸਲੇ ਲੈ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਗੈਰ-ਕਾਨੂੰਨ ਪ੍ਰਵਾਸ ਖਤਮ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਕਾਰਨ ਦੇਸ਼ ਵਿਚ ਆਉਣ ਵਾਲੇ ਲੋਕਾਂ ਨੂੰ ਸੰਸਦ ਕੰਟਰੋਲ ਕਰੇਗੀ ਨਾ ਕਿ ਅਪਰਾਧਿਕ ਗਿਰੋਹ ਜਾਂ ਕੋਈ ਵਿਦੇਸ਼ੀ ਅਦਾਲਤਾਂ।
ਸੁਨਕ ਮੁਤਾਬਕ ਇਕ ਪ੍ਰਵਾਸੀ ਦਾ ਪੁੱਤ ਹੋਣ ਦੇ ਨਾਤੇ ਮੈਂ ਸਮਝ ਸਕਦਾ ਹਾਂ ਕਿ ਲੋਕ ਬ੍ਰਿਟੇਨ ਕਿਉਂ ਆਉਣਾ ਚਾਹੁੰਦੇ ਹਨ ਪਰ ਮੇਰੇ ਮਾਤਾ-ਪਿਤਾ ਕਾਨੂੰਨੀ ਤੌਰ ‘ਤੇ ਬ੍ਰਿਟੇਨ ਆਏ ਸਨ। ਸੁਨਕ ਨੇ ਕਿਹਾ ਕਿ ਇਸ ਹਫਤੇ ਮੈਂ ਗੈਰ-ਕਾਨੂੰਨੀ ਪ੍ਰਵਾਸ ਖਿਲਾਫ ਸਭ ਤੋਂ ਸਖਤ ਕਾਨੂੰਨ ਦਾ ਐਲਾਨ ਕੀਤਾ ਹੈ। ਇਸ ਨਾਲ ਗੈਰ-ਕਾਨੂੰਨੀ ਪ੍ਰਵਾਸ ਬਿਲਕੁਲ ਖਤਮ ਹੋ ਜਾਵੇਗਾ।
ਸੁਨਕ ਨੇ ਕਿਹਾ ਕਿ ਬ੍ਰਿਟੇਨ ਵਿਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਲਗਾਮ ਲੱਗਣੀ ਹੀ ਚਾਹੀਦੀ ਹੈ। ਇਸ ਤਹਿਤ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ 300,000 ਤੱਕ ਦੀ ਕਮੀ ਲਿਆਉਣ ਦੀ ਯੋਜਨਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਮਾਈਗ੍ਰੇਸ਼ਨ ਨਾਲ ਹਮੇਸ਼ਾ ਬ੍ਰਿਟੇਨ ਨੂੰ ਫਾਇਦਾ ਪਹੁੰਚੇਗਾ ਪਰ ਸਾਡਾ ਸਾਰਾ ਸਿਸਟਮ ਦਾ ਗਲਤ ਇਸਤੇਮਾਲ ਰੋਕਣਾ ਹੋਵੇਗਾ।