‘ਕਿਸਾਨ ਅੰਦੋਲਨ ਨੂੰ HIJACK ਕਰਨ ਵਾਲੇ ਹੁੜਦੰਗੀਆਂ ਨਾਲ ਸਭ ਤੋਂ ਅੱਗੇ ਸੀ ਦਿਲਜੀਤ’

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿਲਜੀਤ ਦੋਸਾਂਝ ਦੀ ਮੁਲਾਕਾਤ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਨੇ ਇਕ ਨਿੱਜੀ ਚੈਨਲ ਦੀ ਇੰਟਰਵਿਊ ਵਿੱਚ ਜਦੋਂ ਸਵਾਲ ਪੁੱਛਿਆ, “ਦਿਲਜੀਤ ਨੂੰ ਮਿਲੇ PM ਨਰਿੰਦਰ ਮੋਦੀ ਪਰ ਤੁਹਾਨੂੰ ਨਹੀਂ, ਕੀ ਤੁਹਾਨੂੰ ਹੋਈ ਨਿਰਾਸ਼ਾ?” ਇਸ ਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਕਿਹਾ ਹੈ ਕਿ ਪੀਐਮ ਮੋਦੀ ਲਈ ਸਾਰੇ ਬਰਾਬਰ ਹਨ।

ਕੰਗਨਾ ਨੇ ਅੱਗੇ ਕਿਹਾ, “ਮੈਂ ਨਿਰਾਸ਼ ਨਹੀਂ ਹੋਈ, ਸੱਚਾਈ ਇਹ ਹੈ ਕਿ ਮੈਂ ਉਸਨੂੰ ਕਦੇ ਨਹੀਂ ਮਿਲੀ। ਹੋ ਸਕਦਾ ਹੈ ਕਿ ਮੈਂ ਉਸਨੂੰ ਇੱਕ ਵਾਰ ਮਿਲੀ ਸੀ ਅਤੇ ਨਮਸਤੇ ਕਿਹਾ ਸੀ ਪਰ ਕਦੇ ਉਸ ਨਾਲ ਗੱਲ ਨਹੀਂ ਕੀਤੀ।” ਉਨ੍ਹਾਂ ਇਹ ਵੀ ਕਿਹਾ ਕਿ ਮਨੋਜ ਮੁੰਤਸ਼ਿਰ ਅਤੇ ਅਨੁਪਮ ਖੇਰ ਸਮੇਤ ਉਨ੍ਹਾਂ ਦੇ ਕਈ ਦੋਸਤ ਪ੍ਰਧਾਨ ਮੰਤਰੀ ਨੂੰ ਮਿਲੇ ਹਨ ਅਤੇ ਉਨ੍ਹਾਂ ਨਾਲ ਡੂੰਘਾਈ ਨਾਲ ਚਰਚਾ ਕੀਤੀ ਹੈ।

ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਨਿੱਜੀ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ HIJACK ਕਰਨ ਵਾਲੇ ਹੁੜਦੰਗੀਆਂ ਨਾਲ ਸਭ ਤੋਂ ਅੱਗੇ ਦਿਲਜੀਤ ਸੀ। ਕੰਗਨਾ ਨੇ ਅੱਗੇ ਕਿਹਾ, “ਮੈਂ ਨਿਰਾਸ਼ ਨਹੀਂ ਹੋਈ, ਸੱਚਾਈ ਇਹ ਹੈ ਕਿ ਮੈਂ ਉਸਨੂੰ ਕਦੇ ਨਹੀਂ ਮਿਲੀ। ਹੋ ਸਕਦਾ ਹੈ ਕਿ ਮੈਂ ਉਸਨੂੰ ਇੱਕ ਵਾਰ ਮਿਲੀ ਸੀ ਅਤੇ ਨਮਸਤੇ ਕਿਹਾ ਸੀ ਪਰ ਕਦੇ ਉਸ ਨਾਲ ਗੱਲ ਨਹੀਂ ਕੀਤੀ।” ਉਨ੍ਹਾਂ ਇਹ ਵੀ ਕਿਹਾ ਕਿ ਮਨੋਜ ਮੁੰਤਸ਼ਿਰ ਅਤੇ ਅਨੁਪਮ ਖੇਰ ਸਮੇਤ ਉਨ੍ਹਾਂ ਦੇ ਕਈ ਦੋਸਤ ਪ੍ਰਧਾਨ ਮੰਤਰੀ ਨੂੰ ਮਿਲੇ ਹਨ ਅਤੇ ਉਨ੍ਹਾਂ ਨਾਲ ਡੂੰਘਾਈ ਨਾਲ ਚਰਚਾ ਕੀਤੀ ਹੈ।