ਇੱਕ ਜਹਾਜ਼ ਜ਼ਿੰਬਾਬਵੇ ਦੇ ਦੱਖਣ-ਪੱਛਮੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਇੱਕ ਭਾਰਤੀ ਅਰਬਪਤੀ ਅਤੇ ਉਸਦੇ ਪੁੱਤਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦਾ ਨਿੱਜੀ ਜਹਾਜ਼ ਤਕਨੀਕੀ ਖਰਾਬੀ ਕਾਰਨ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ। ਜ਼ਿੰਬਾਬਵੇ ਦੀ ਮੀਡੀਆ ਅਨੁਸਾਰ, ਹਰਪਾਲ ਰੰਧਾਵਾ, ਸੋਨਾ, ਕੋਲਾ, ਨਿਕਲ ਅਤੇ ਤਾਂਬਾ ਪੈਦਾ ਕਰਨ ਵਾਲੀ ਇੱਕ ਮਾਈਨਿੰਗ ਕੰਪਨੀ ਰਿਓਜ਼ਿਮ ਦੇ ਮਾਲਕ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਜਦੋਂ ਜਹਾਜ਼ ਮਾਸ਼ੋਨਾ ਦੇ ਜ਼ਵਾਮਹੰਡੇ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਓਜ਼ਿਮ ਦੀ ਮਲਕੀਅਤ ਵਾਲਾ ਸੇਸਨਾ 206 ਜਹਾਜ਼ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ ਜਦੋਂ ਸ਼ੁੱਕਰਵਾਰ ਨੂੰ ਇਹ ਦਰਦਨਾਕ ਘਟਨਾ ਵਾਪਰੀ।