ਕਿੰਨੀਆਂ ਖੂਬਸੂਰਤ ਹੁੰਦੀਆਂ ਨੇ
ਉਹ ਔਰਤਾਂ…
ਜਿੰਨਾ ਦੇ ਮੱਥੇ ਵਿੱਚ
ਬਿੰਦੀ ਦੀ ਥਾਂ ਕੋਈ ਟੀਚਾ ਹੁੰਦੈ
ਮਾਂਗ ‘ਚ ਸੰਧੂਰ ਦੀ ਥਾਂ
ਨਿਵੇਕਲੀ ਸੋਚ ਦੀ ਲਕੀਰ
ਅੱਖਾਂ ਵਿੱਚ ਸੁਰਮੇ ਦੀ ਥਾਂ
ਉੱਚੇ ਸੁਪਨੇ ਸਜੇ ਹੁੰਦੇ ਨੇ
ਤੇ ਮਿਹਨਤੀ ਹੱਥ
ਮਹਿੰਦੀ ਚੂੜੀਆਂ ਤੋਂ
ਮੁਕਤ ਆਪਣੇ ਮੁਕਾਮ
ਨੂੰ ਸਮਰਪਿਤ ਹੁੰਦੇ ਨੇ
ਮੈਨੂੰ ਬੇਪਨਾਹ ਮਹੁੱਬਤ ਹੈ
ਇਹਨਾਂ ਔਰਤਾਂ ਨਾਲ਼
ਤੇ ਮਾਣ ਹੈ ਇਹਨਾਂ ਦੀ
ਖ਼ੂਬਸੂਰਤੀ ‘ਤੇ……
ਲੇਖਿਕਾ ਪਵਿੱਤਰ ਕੌਰ ਮਾਟੀ ਬਰਾੜ ਅਮਰੀਕਾ