ਦੱਖਣ ਏਸ਼ੀਆਈ ਭਾਈਚਾਰੇ ਵਿੱਚ ਜਬਰੀ ਵਸੂਲੀ, ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਸੀ ਸ਼ਾਮਿਲ
ਸਟਾਰ ਨਿਊਜ਼:- ਪੀਲ ਰੀਜਨਲ ਪੁਲਿਸ ਨੇ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਸਬੰਧ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਨਾਲ ਹਨ ਜੋ ਫਾਰ ਬ੍ਰਦਰਜ਼ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਇਸ ਇਲਾਕੇ ਵਿੱਚ , ਕੈਨੇਡਾ ਅਤੇ ਅਮਰੀਕਾ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀ ਮਾਲਕਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ।
ਐਕਸਟੌਰਸ਼ਨ ਟਾਸਕ ਫੋਰਸ ਦੀ ਅਗਵਾਈ ਵਿੱਚ ਚੱਲੀ ਜਾਂਚ ਵਿੱਚ ਸਥਾਨਕ ਕਾਰੋਬਾਰਾਂ ਤੋਂ ਜਬਰੀ ਵਸੂਲੀ ਕਰਨ ਲਈ ਧਮਕੀਆਂ ਦੇਣਾਂ ਤੰਗ ਪਰੇਸ਼ਾਨ ਕਰਨਾ ਅਤੇ ਵਧ ਰਹੀ ਹਿੰਸਾ ਦੇ ਨੈਟਵਰਕ ਨੂੰ ਖਤਮ ਕਰ ਦਿੱਤਾ।
ਸੰਗਠਿਤ ਅਪਰਾਧਿਕ ਨੈੱਟਵਰਕ ਪੀਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਨੂੰ ਕਥਿੱਤ ਤੌਰ ‘ਤੇ ਨਿਸ਼ਾਨਾ ਬਨਾਉਣ ਲਈ ਜ਼ਿੰਮੇਵਾਰ ਸੀ। ਮੰਨਿਆ ਜਾਰਿਹਾ ਹੈ ਕਿ ਇੱਕ ਨੈਟਵਰਕ ਕੈਲੀਫੋਰਨੀਆ,ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਿਟਸ਼ ਕੋਲੰਬੀਆ ਵਿੱਚ ਸਰਗਰਮ ਸੀ।
ਦਸੰਬਰ 2025 ਵਿੱਚ ਇਹ ਜੁਆਇੰਟ ਫੋਰਸਿਜ਼ Eਪਰੇਸ਼ਨ ਸ਼ੁਰੂ ਹੋਇਆ, ਜਿਸ ਵਿੱਚ ਪੀਲ ਰੀਜਨਲ ਪੁਲਿਸ ਅਤੇ EਨਟਾਰੀE ਪ੍ਰੋਵਿੰਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਿਸਜ਼ ਏਜੰਸੀ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਕੈਨੇਡਾ ਦੇ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਵਿਸ਼ਲੇਸ਼ਣ ਕੇਂਦਰ (ਫਿਨਟ੍ਰੈਕ) ਸ਼ਾਮਲ ਸਨ।
ਕਈ ਕਾਰੋਬਾਰਾਂ, ਜਿਨ੍ਹਾਂ ਵਿੱਚ ਰੈਸਟੋਰੈਂਟ ਅਤੇ ਟਰੱਕਿੰਗ ਕੰਪਨੀਆਂ ਸ਼ਾਮਲ ਹਨ, ਨੂੰ ਜਬਰੀ ਵਸੂਲੀ ਦੀਆਂ ਮੰਗਾਂ ਨਾ ਮੰਨਣ ਤੋਂ ਬਾਅਦ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਸੀ, ਜਿਹੜੀ ਇਸ ਨੈਟਵਰਕ ਦੀ ਦ੍ਰਿੜਤਾ ਅਤੇ ਵਧਦੀ ਹਿੰਸਕ ਚਾਲਾਂ ਨੂੰ ਦਰਸਾਉਂਦੀ ਸੀ। ਕੁੱਲ ਮਿਲਾ ਕੇ 17 ਦੋਸ਼ੀ 24 ਵਾਰਦਾਤਾਂ ਲਈ ਦੋਸ਼ੀ ਪਾਏ ਗਏ ਹਨ। ਜਾਂਚ ਏਜੰਸੀਆਂ ਨੇ ਇਨ੍ਹਾਂ ਵਿੱਚੋਂ 16 ਹਿੰਸਕ ਘਟਨਾਵਾਂ ਨੂੰ ਫਾਰ ਬ੍ਰਦਰਜ਼ ਨਾਲ ਜੋੜਿਆ, ਜਿਸ ਵਿੱਚ ਅੱਗਜ਼ਨੀ ਅਤੇ ਕਈ ਗੋਲੀਬਾਰੀ ਦੀਆਂ ਵਾਰਦਾਤਾਂ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ 324 ਰਾਊਂਡ ਡਿਸਚਾਰਜ ਕੀਤੇ ਗਏ ਸਨ।
17 ਗ੍ਰਿਫਤਾਰੀਆਂ ਅਤੇ 106 ਅਪਰਾਧਿਕ ਦੋਸ਼: ਅਪ੍ਰੈਲ 2026 ਵਿੱਚ, ਜਾਂਚ ਏਜੰਸੀਆਂ ਨੇ ਕਈ ਥਾਵਾਂ ਛੱਪੇਮਾਰੀ ਦੀ ਇੱਕ ਲੜੀ ਚਲਾਈ ਜਿਸ ਤਹਿਤ ਹੇਠਾਂ ਦਿੱਤੇ 17 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ‘ਤੇ ਕੁੱਲ 106 ਅਪਰਾਧਿਕ ਦੋਸ਼ ਲਾਏ ਗਏ ਹਨ:
ਇਨ੍ਹਾਂ ਵਿੱਚੋ 12 ਬਰੈਂਪਟਨ ਦੇ ਰਹਿਣ ਵਾਲੇ ਹਨ: ਇਕਬਾਲ ਸਿੰਘ ਭਾਗਰੀਆ 25 ਸਾਲ, ਦਿਲਾਵਰਪ੍ਰੀਤ ਸਿੰਘ 26 ਸਾਲ, ਮਨਦੀਪ ਸਿੰਘ, 21 ਸਾਲ, 22 ਸਾਲਾ ਪ੍ਰਭਦੀਪ ਸੋਹਲ, 22 ਸਾਲਾ ਪ੍ਰਤਾਪਬੀਰ ਘੁੰਮਣ, ਅਜੈਦੀਪ ਸਿੰਘ, 29 ਸਾਲ, ਨਵਰੂਪ ਸਿੰਘ, 24 ਸਾਲ, 22 ਸਾਲਾ ਅੰਮ੍ਰਿਤਜੋਤ ਸਿੰਘ, 22 ਸਾਲਾ ਜਸ਼ਨਪ੍ਰੀਤ ਸਿੰਘ, 27 ਸਾਲਾ ਗੁਨੀਤ ਗੁਨੀਤ, 32 ਸਾਲਾ ਸੁਖਵਿੰਦਰ ਸਿੰਘ, 30 ਸਾਲਾ ਮਹਿੰਦਰ ਸਿੰਘ, ਅਕਾਸ਼ਦੀਪ ਸਿੰਘ (24) ਨਾਰਵਾਲ, ਉਨਟੇਰੀE, ਦੋ ਸਰੀ ਬੀ[ਸ ੀਦੇ ਰਵਿੰਦਰ ਸਿੰਘ (25), ਜਸ਼ਨਬੀਰ ਸਿੰਘ (21), ਇੱਕ ਬੈਰੀ ਦਾ 28 ਸਾਲਾ ਰਾਜਨ ਸਿੰਘ ਅਤੇ ਗੌਤਮ ਗੌਤਮ, 22 ਸਾਲ ਮਾਨਟੇਕਾ, ਕੈਲੇਫੋਰਨੀਆ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਪੀਲ ਰੀਜਨਲ ਪੁਲਿਸ ਦੁਆਰਾ ਚਾਰਜ ਕੀਤੇ ਗਏ ਛੇ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਉਨ੍ਹਾਂ ਦੇ ਅਪਰਾਧਿਕ ਕੇਸਾਂ ਦੇ ਖਤਮ ਹੋਣ ਤੋਂ ਬਾਅਦ ਦੇਸ਼ ਤੋਂ ਸੰਭਾਵਿਤ ਤੌਰ ‘ਤੇ ਕੱਢਣਾ ਵੀ ਸ਼ਾਮਲ ਹੈ। ਵੱਖਰੇ ਤੌਰ ‘ਤੇ, ਸੀਬੀਐਸਏ ਨੇ ਇਮੀਗ੍ਰੇਸ਼ਨ-ਸਬੰਧਤ ਅਯੋਗਤਾ ਲਈ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੀਬੀਐਸਏ ਦੁਆਰਾ ਗ੍ਰਿਫਤਾਰ ਕੀਤੇ ਗਏ ਅਤੇ ਨਜ਼ਰਬੰਦ ਕੀਤੇ ਗਏ ਵਿਅਕਤੀਆਂ ਲਈ, ਤਿੰਨ ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਹੈ, ਦੋ ਸੀਬੀਐਸਏ ਹਿਰਾਸਤ ਵਿੱਚ ਹਨ, ਅਤੇ ਇੱਕ ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੁਆਰਾ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਹੈ।
ਪੀਲ ਰੀਜਨਲ ਪੁਲਿਸ ਇਸ ਜਾਂਚ ਵਿੱਚ ਸਹਾਇਤਾ ਲਈ ਸੀਬੀਐਸਏ, Eਪੀਪੀ, ਸਰੀ ਪੁਲਿਸ ਸਰਵਿਸ, ਐਡਮੰਟਨ ਪੁਲਿਸ ਸਰਵਿਸ ਅਤੇ ਐਫਬੀਆਈ ਦਾ ਧੰਨਵਾਦ ਕਰਦੀ ਹੈ। ਪੀਲ ਰੀਜਨਲ ਪੁਲਿਸ ਉਹਨਾਂ ਦੀ ਚੱਲ ਰਹੀ ਜਾਂਚ ਵਿੱਚ ਸਹਾਇਤਾ ਲਈ ਫਿਨਟ੍ਰੈਕ ਦਾ ਵੀ ਧੰਨਵਾਦ ਕਰਦੀ ਹੈ।
2023 ਤੋਂ ਐਕਸਟੌਰਸ਼ਨ ਟਾਸਕ ਫੋਰਸ ਦੇ ਕੰਮ ਰਾਹੀਂ, ਪੀਲ ਰੀਜਨਲ ਪੁਲਿਸ ਸਰਗਰਮੀ ਨਾਲ ਹਿੰਸਕ ਜਬਰੀ ਵਸੂਲੀ ਦੀਆਂ ਘਟਨਾਵਾਂ ਘੋਖ ਕਰ ਰਹੀ ਹੈ, ਜਿਸ ਵਿੱਚ ਧਮਕੀਆਂ, ਵਿੱਤੀ ਮੰਗਾਂ, ਅਤੇ ਗੋਲੀਬਾਰੀ ਅਤੇ ਅੱਗਜ਼ਨੀ ਵਰਗੀਆਂ ਹਿੰਸਾ ਦੀਆਂ ਕਾਰਵਾਈਆਂ ਸ਼ਾਮਲ ਹਨ, ਜੋ ਕਮਿਊਨਿਟੀ ਸੁਰੱਖਿਆ ਪ੍ਰਤੀ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।














