ਨਿਊਯਾਰਕ : ਬੀਤੇਂ ਦਿਨ ਟੈਕਸਾਸ ਦੀ ਔਰਤ ਨੇ ਆਪਣੇ ਪਤੀ ਨੂੰ ਚਾਕੂ ਮਾਰਿਆ ਫਿਰ ਆਪਣੇ 3 ਬੱਚਿਆਂ ਨਾਲ ਕਾਰ ਨੂੰ ਝੀਲ ਵਿੱਚ ਚਲੀ ਗਈ। ਇੰਨਾ ਹੀ ਨਹੀਂ ਉਹ ਆਪਣੇ ਤਿੰਨ ਬੱਚਿਆਂ ਨੂੰ ਆਪਣੀ ਕਾਰ ‘ਚ ਬਿਠਾ ਕੇ ਕਾਰ ਨੂੰ ਝੀਲ ‘ਚ ਲੈ ਗਈ।ਨਿਊਯਾਰਕ ਪੋਸਟ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।ਪੀੜਤਾਂ ਦੇ ਪਤੀ ਨੇ ਲੰਘੇਂ ਦਿਨ ਸ਼ੁੱਕਰਵਾਰ ਸਵੇਰੇ 7:48 ਵਜੇ ਕੈਰੋਲਟਨ ਪੁਲਿਸ ਨੂੰ ਫ਼ੋਨ ਕੀਤਾ ਅਤੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਤਨੀ ਨੇ ਚਾਕੂ ਮਾਰਿਆ ਹੈ ।ਪੁਲਿਸ ਨੂੰ ਛੁਰੇਬਾਜ਼ੀ ਵਾਲੀ ਥਾਂ ਦੇ ਨੇੜੇ ਇੱਕ ਝੀਲ ਵਿੱਚ ਇੱਕ ਕਾਰ ਵੀ ਮਿਲੀ ਹੈ।ਲੁਈਸਵਿਲੇ ਪੁਲਿਸ ਨੇ ਦੱਸਿਆ ਕਿ ਕਾਰ ਚਲਾ ਰਹੀ ਔਰਤ ਨੇ ਆਪਣੇ ਪਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।ਉਸ ਦੇ ਨਾਲ ਕਾਰ ਵਿੱਚ ਉਸਦੇ ਤਿੰਨ ਬੱਚੇ, 8, 9 ਅਤੇ 12 ਸਾਲ ਸਨ। ਪੁਲਿਸ ਅਤੇ ਹੋਰ ਲੋਕਾਂ ਨੇ ਪਰਿਵਾਰ ਦੀ ਭਾਲ ਕੀਤੀ।ਕਾਰ ਨੂੰ ਝੀਲ ਦੇ ਪਾਣੀ ‘ਚੋਂ ਬਾਹਰ ਕੱਢਿਆ ਗਿਆ।ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਉਣ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ।ਡਾਕਟਰਾਂ ਨੇ ਕਿਹਾ ਕਿ ਇੱਕ ਬੱਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਹੈ ਅਤੇ ਡਾਕਟਰਾਂ ਨੇ ਕਿਹਾ ਕਿ ਉਹ ਬਚ ਨਹੀਂ ਸਕਦਾ।ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਿਹਾ ਕਿ ਉਸ ਨੇ ਜੋ ਕੀਤਾ ਉਸ ਲਈ ਉਹ ਕਈ ਸਾਲ ਜੇਲ੍ਹ ਵਿੱਚ ਬਿਤਾ ਸਕਦੀ ਹੈ।ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਤੱਕ ਔਰਤ, ਉਸ ਦੇ ਪਤੀ ਅਤੇ ਬੱਚਿਆਂ ਦੇ ਨਾਂ ਕਿਸੇ ਨੂੰ ਨਹੀਂ ਦੱਸੇ । ਪਰ ਉਸ ਨੇ ਅਜਿਹੀ ਘਟਨਾ ਕਿਉਂ ਕੀਤੀ? ਗਲਤ ਕੰਮਾਂ ਲਈ ਬੱਚਿਆਂ ਦੀ ਬਲੀ ਦੇਣ ਲਈ ਕੌਣ ਤਿਆਰ ਹੈ? ਵੇਰਵਿਆਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਇਸ ਘਟਨਾ ਨਾਲ ਸਥਾਨਕ ਪੱਧਰ ‘ਤੇ ਹੜਕੰਪ ਮਚ ਗਿਆ।