ਭਾਰਤੀ ਕ੍ਰਿਕਟਰ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਿਹਾ। ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵੀ ਸਨ। ਉਨ੍ਹਾਂ ਨੇ ਭਾਰਤ ਲਈ 67 ਟੈਸਟ ਤੇ 10 ਵਨਡੇ ਇੰਟਰਨੈਸ਼ਨਲ ਮੁਕਾਬਲੇ ਖੇਡੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਤੋਂ ਪੂਰਾ ਕ੍ਰਿਕਟ ਜਗਤ ਸਦਮੇ ਵਿਚ ਆ ਗਿਆ ਹੈ। 1966 ਤੋਂ 1979 ਤੱਕ ਉਹ ਭਾਰਤੀ ਕ੍ਰਿਕਟ ਦਾ ਹਿੱਸਾ ਰਹੇ। 22 ਮੈਚਾਂ ਵਿਚ ਉਨ੍ਹਾਂ ਨੇ ਕਪਤਾਨੀ ਵੀ ਕੀਤੀ

ਬਿਸ਼ਨ ਸਿੰਘ ਬੇਦੀ ਦੀ ਕਪਤਾਨੀ ਵਿਚ ਭਾਰਤ ਨੇ 22 ਵਿਚੋਂ 6 ਟੈਸਟ ਮੈਚ ਜਿੱਤੇ ਸਨ। ਅਜੇ ਉਨ੍ਹਾਂ ਦੇ ਦੇਹਾਂਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਜਾਣਕਾਰੀ ਮੁਤਾਬਕ ਸਾਲ 2021 ਵਿਚ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ। ਯਾਨੀ ਕਿ ਇਹ ਦਿਲ ਦੇ ਮਰੀਜ਼ ਸਨ। ਉੁਨ੍ਹਾਂ ਦੇ ਦੇਹਾਂਤ ‘ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿਚ ਪੂਰਾ ਕ੍ਰਿਕਟ ਜਗਤ ਖੜ੍ਹਾ ਹੈ। ਉਨ੍ਹਾਂ ਦਾ ਭਾਰਤੀ ਕ੍ਰਿਕਟ ਵਿਚ ਵੱਡਾ ਯੋਗਦਾਨ ਰਿਹਾ ਹੈ। ਜਦੋਂ ਮੈਂ ਪੰਜਾਬ ਦੀ ਟੀਮ ਦਾ ਪਲੇਅਰ ਸੀ ਤਾਂ ਬਿਸ਼ਨ ਸਿੰਘ ਬੇਦੀ ਹੀ ਮੇਰੇ ਕੋਚ ਸਨ। ਉਨ੍ਹਾਂ ਦੇ ਜਾਣ ਨਾਲ ਕ੍ਰਿਕਟ ਜਗਤ ਨੂੰ ਵੱਡਾ ਨੁਕਸਾਨ ਹੋਇਆ ਹੈ। ਬਿਸ਼ਨ ਸਿੰਘ ਬੇਦੀ ਆਪਣੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ ਦੌਰਾਨ ਕੁੱਲ 77 ਮੁਕਾਬਲੇ ਖੇਡਣ ਵਿਚ ਕਾਮਯਾਬ ਰਹੇ। ਬੇਦੀ ਦੀ ਟੈਸਟ ਕ੍ਰਿਕਟ ਦੀਆਂ 118 ਪਾਰੀਆਂ ਵਿਚ 28.71 ਦੀ ਔਸਤ ਨਾਲ 266 ਵਿਚ ਸਫਲਤਾ ਹੱਥ ਲਈ। ਦੂਜੇ ਪਾਸੇ ਵਨਡੇ ਦੀਆਂ 10 ਪਾਰੀਆਂ ਵਿਚ 7 ਵਿਕਟਾਂ ਲੈਣ ਵਿਚ ਕਾਮਯਾਬ ਰਹੇ।