ਨਵੀਂ ਦਿੱਲੀ, 22 ਜੁਲਾਈ

ਅੱਜ 68ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜੈ ਦੇਵਗਨ ਨੂੰ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਅਤੇ ਸੂਰਯਾ ਨੂੰ ‘ਸੂਰਾਰਈ ਪੋਟਰੂ’ ਲਈ ਸਰਬੋਤਮ ਅਦਾਕਾਰ ਤੇ ਤਾਮਿਲ ਭਾਸ਼ਾ ਦੀ ਫਿਲਮ ਸੂਰਾਰਈ ਨੂੰ ਸਰਵੋਤਮ ਫੀਚਰ ਫਿਲਮ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ।’ਸੂਰਾਰਈ ਪੋਤਰੂ’ ਵਿੱਚ ਸ਼ਾਨਦਾਰ ਭੂਮਿਕਾ ਲਈ ਅਪਰਨਾ ਬਾਲਮੁਰਲੀ ​​ਦੀ ਸਰਵੋਤਮ ਅਭਿਨੇਤਰੀ ਦੇ ਪੁਰਸਕਾਰ ਲਈ ਚੋਣ ਕੀਤੀ ਗਈ ਹੈ।