ਅਹਿਮਦਾਬਾਦ, 28 ਅਪਰੈਲ

ਗੁਜਰਾਤ ਹਾਈ ਕੋਰਟ ਨੇ ਜ਼ਮੀਨ ਦੇ ਸੌਦੇ ਵਿੱਚ ਮਹਿਜ਼ 31 ਪੈਸੇ ਦੀ ਦੇਣਦਾਰੀ ਕਾਰਨ ਕਿਸਾਨ ਨੂੰ ‘ਕੋਈ ਬਕਾਇਆ ਨਹੀਂ’ ਸਰਟੀਫਿਕੇਟ ਜਾਰੀ ਨਾ ਕਰਨ ਲਈ ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ ਝਾੜਿਆ ਹੈ। ਅਦਾਲਤ ਨੇ ਕਿਹਾ ਕਿ ਇਹ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਹੈ।’ ਜਸਟਿਸ ਭਾਰਗਵ ਕਰੀਆ ਨੇ ਸੁਣਵਾਈ ਕਰਦੇ ਹੋਏ ਬੈਂਕ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ,‘ਹੱਦ ਹੋ ਗਈ। ਇਕ ਸਰਕਾਰੀ ਬੈਂਕ ਕਹਿੰਦਾ ਹੈ ਕਿ ਸਿਰਫ਼ 31 ਪੈਸੇ ਬਕਾਇਆ ਰਹਿਣ ਕਾਰਨ ਉਹ ਕੋਈ ਬਕਾਇਆ ਨਹੀਂ ਸਰਟੀਫਿਕੇਟ ਜਾਰੀ ਨਹੀਂ ਕਰ ਸਕਦਾ।’