ਨਵੀਂ ਦਿੱਲੀ, 30 ਮਾਰਚ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਹਿਮਾਲਿਆ ਖੇਤਰ ਵਿਚ ਜਿਨ੍ਹਾਂ ਗਲੇਸ਼ੀਅਰਾਂ ਦਾ ਅਧਿਐਨ ਕੀਤਾ ਗਿਆ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਵੱਖ-ਵੱਖ ਰਫ਼ਤਾਰ ਨਾਲ ਪਿਘਲ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਹਿਮਾਲਿਆਈ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਾ ਸਿਰਫ ਹਿਮਾਲਿਆ ਨਦੀ ਪ੍ਰਣਾਲੀ ਦੇ ਵਹਾਅ ‘ਤੇ ਗੰਭੀਰ ਪ੍ਰਭਾਵ ਪਵੇਗਾ, ਸਗੋਂ ਕੁਦਰਤੀ ਆਫ਼ਤਾਂ ਵਿੱਚ ਵੀ ਵਾਧਾ ਹੋਵੇਗਾ। ਸਰਕਾਰ ਨੇ ਇਹ ਜਾਣਕਾਰੀ ਦੇਸ਼ ‘ਚ ਗਲੇਸ਼ੀਅਰ ਪ੍ਰਬੰਧਨ ‘ਤੇ ਚਰਚਾ ਕਰ ਰਹੀ ਸੰਸਦੀ ਸਥਾਈ ਕਮੇਟੀ ਨੂੰ ਦਿੱਤੀ।