ਨਵੀਂ ਦਿੱਲੀ:ਇਥੋਂ ਦੀ ਅਦਾਲਤ ਨੇ ਪੰਜਾਬੀ ਗਾਇਕ ਹਨੀ ਸਿੰਘ ਖ਼ਿਲਾਫ਼ ਉਸ ਦੀ ਪਤਨੀ ਵਲੋਂ ਦਾਇਰ ਘਰੇਲੂ ਹਿੰਸਾ ਦੇ ਮਾਮਲੇ ਵਿਚ ਬੰਦ ਕਮਰੇ ਵਿਚ ਸੁਣਵਾਈ ਕਰਨ ਦੀ ਆਗਿਆ ਦੇ ਦਿੱਤੀ ਹੈ। ਮੈਟਰੋਪਾਲਿਟਨ ਮੈਜਿਸਟਰੇਟ ਤਾਨੀਆ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜੇ ਇਸ ਮਾਮਲੇ ਵਿਚ ਸੁਲ੍ਹਾ ਦੀ ਥੋੜ੍ਹੀ ਜਿਹੀ ਵੀ ਗੁੰਜਾਇਸ਼ ਹੈ ਤਾਂ ਇਸ ਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਯੋ ਯੋ ਹਨੀ ਸਿੰਘ ਤੇ ਸ਼ਾਲਿਨੀ ਤਲਵਾੜ ਦਾ 23 ਜਨਵਰੀ 2011 ਨੂੰ ਵਿਆਹ ਹੋਇਆ ਸੀ। ਸ਼ਾਲਿਨੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਹਨੀ ਸਿੰਘ ਉਸ ਨੂੰ ਪਿਛਲੇ ਦਸ ਸਾਲਾਂ ਤੋਂ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਆ ਰਿਹਾ ਹੈ।