ਸ੍ਰੀਨਗਰ, 18 ਸਤੰਬਰ

ਅਤਿਵਾਦੀਆਂ ਨੇ ਅੱਜ ਇੱਥੇ ਨੂਰਬਾਗ਼ ਇਲਾਕੇ ਵਿਚ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਕਿਹਾ ਕਿ ਪੁਲੀਸ ਦੀ ਇਕ ਛੋਟੀ ਟੀਮ ਇਲਾਕੇ ਨੂੰ ਘੇਰਾ ਪਾ ਰਹੀ ਸੀ ਤੇ ਇਸੇ ਦੌਰਾਨ ਅਤਿਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਦਹਿਸ਼ਤਗਰਦ ਮੌਕੇ ਤੋਂ ਭੱਜ ਗਏ। ਪੁਲੀਸ ਨੇ ਇਕ ਪਿਸਤੌਲ ਤੇ ਏਕੇ 47 ਰਾਈਫਲ ਬਰਾਮਦ ਕੀਤੀ ਹੈ।