ਬਰੈਂਪਟਨ/ਸਟਾਰ ਨਿਊਜ਼ (ਸੰਤੋਸ਼ ਟਾਂਗਰੀ ):- ਬਰੈਂਪਟਨ ਸਾਊਥ ਤੋਂ ਲਿਬਰਲ ਐਮਪੀ ਤੇ ਦੁਬਾਰਾ ਚੋਣ ਲੜ ਰਹੀ ਸੋਨੀਆ ਸਿੱਧੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 21 ਅਕਤੂਬਰ ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਟਰੂਡੋ ਨੂੰ ਫਿਰ ਪ੍ਰਧਾਨ ਮੰਤਰੀ ਬਣਾਉਣ ਅੱਜ ਇੱਥੇ ਜਾਰੀ  ਇੱਕ ਬਿਆਨ ਵਿਚ ਸੋਨੀਆ ਨੇ ਕਿਹਾ ਕਿ 2015 ਤੋਂ ਲੈਕੇ 2019 ਤੱਕ  ਦੇਸ਼ ਦਾ ਸੁਨਹਿਰੀ ਯੁਗ ਸੀ। ਇੱਸ ਯੁਗ ਦੌਰਾਨ ਲੋਕ ਭਲਾਈ ਦੇ ਕੱਮ ਹੋਏ ,ਅਮੀਰਾਂ ਤੇ ਟੈਕਸ ਲੱਗੇ ਤੇ ਮਿਡਲ ਕਲਾਸ ਮਜਬੂਤ ਹੋਈ।
 ਉਸ ਨੇ ਦੋਸ਼ ਲਗਾਇਆ ਕਿ ਕੁਝ ਲੋਗ ਸਾਨੂੰ ਹਾਰਪਰ ਦੇ ਯੁਗ ਵੱਲ ਲਿਜਾਉਣ ਚਾਹੰਦੇ ਹਨ ਪਰ ਸਾਨੂੰ ਇਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਲੱਗਣ ਦੇਣਾ ਚਾਹੀਦਾ। ਇਹ ਸਿਰਫ ਲਿਬਰਲ ਪਾਰਟੀ ਹੀ ਹੈ ਜੋ ਤੁਹਾਡੇ ਤੇ ਟੈਕਸ ਲਗਾਉਣ ਦੇ ਖਿਲਾਫ ਹੈ।
 ਸੋਨੀਆ ਨੇ ਕਿਹਾ ਕਿ ਪਹਿਲਾਂ ਤਾਂ ਐਂਡਰੀਊ ਸ਼ੀਅਰ ਨੂੰ ਫੈਡਰਲ ਡਿਬੇਟ ਤੋਂ ਪਹਿਲਾਂ ਆਪਣਾ ਨਿਯਮਾਂ ਅਨੁਸਾਰ ਪਲੇਟਫਾਰਮ ਜਾਰੀ ਕਰਨਾ ਚਾਹੀਦਾ ਸੀ, ਜੋ ਉਸ ਨੇ ਜਾਰੀ ਨਹੀਂ ਕੀਤਾ ਹੁਣ  ਸਾਰਿਆਂ ਨੇ ਦੇਖ ਲਿਆ ਹੈ ਕਿ ਲੋਕਾਂ ਦੀਆਂ ਵੈਲਫੇਅਰ ਸੇਵਾਵਾਂ ਵਿਚ ਕਿੰਨੀ ਵੱਡੀ ਕਟੌਤੀ ਕਰੇਗਾ ਐਂਡਰੀਊ ਸ਼ੀਅਰæ ਇਹ ਸਬ ਬਜਟ  ਨੂੰ ਬੈਲੈਂਸ ਕਰਨ  ਦੇ  ਬਹਾਨੇ ਨਾਲ ਜਿਹੜੇ ਲੋਕ ਔਰਤਾਂ ਦੇ  ਸਨਮਾਨ ਦੀ ਗੱਲ ਕਰਦੇ ਨਹੀਂ ਸੀ ਥੱਕਦੇ ਉਹ ਅੱਜ ਬਿਲ 21 ਬਾਰੇ ਚੁੱਪ  ਕਿਓਂ ਹੋ ਗਏ, ਸਿਰਫ ਵੋਟ ਬੈਂਕ ਕਰਕੇæ ਇਹ ਸਾਡੇ ਆਗੂ ਟਰੂਡੋ ਹੀ ਸਨ ਜਿਹਨਾਂ ਨੇ ਜ਼ੋਰ ਨਾਲ ਕਿਹਾ ਕਿ ਦੁਬਾਰਾ ਪ੍ਰਧਾਨ ਮੰਤਰੀ  ਬਣ ਕੇ ਬਿਲ 21ਨੂੰ ਚੁਣੌਤੀ ਦੇਣਗੇ। ਕੈਨੇਡਾ ਦੀਆਂ ਸਾਰੀਆਂ ਭੈਣਾਂ ,ਬੇਟੀਆਂ ਨੂੰ ਟਰੂਡੋ ਦੇ ਇਸ ਸਟੈਂਡ ਬਾਰੇ ਮਾਨ ਹੋਣਾ ਚਾਹੀਦਾ ਹੈ। ਸਾਡਾ ਵੀ ਫਰਜ ਹੈ ਟਰੂਡੋ ਦੇ ਹੱਥ ਮਜਬੂਤ ਕਰੀਏ।
ਜੋ ਪਾਰਟੀ ਆਗੂ ਵਿਰੋਧੀ ਧਿਰ ਦਾ ਆਗੂ ਹੁੰਦੀਆਂ ਸਹੀ ਰਾਜਨੀਤਿਕ ਸੋਚ ਨਹੀਂ ਦਰਸਾ ਸਕਿਆ ਉਸ  ਕੋਲੋਂ ਦੇਸ਼ ਚੰਗੀ  ਤਰਾਂ ਚਲਾਏ ਜਾਨ ਦੀ ਉਮੀਦ ਰਖਣਾ  ਬੇਵਕੂਫੀ ਹੋਵੇਗੀ। ਬ੍ਰੇਕਜਿੱਟ ਬਾਰੇ ਐਂਡਰੀਊ ਸ਼ੀਅਰ ਦੀ ਸੋਚ ਤੇ ਫਿਰ ਜਦੋਂ  ਅਮਰੀਕਾ ਨਾਲ  ਡੀਲ ਦੀ  ਗੱਲ ਅੰਤਿਮ ਪੜਾਅ  ਤੇ ਸੀ ਤਾਂ ਨਜਰ ਹੀ ਨਹੀਂ ਆਏ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜਿਸ ਤਰਾਂ ਦੀ ਸੂਝਬੂਝ ਚਾਹੀਦੀ ਹੈ, ਉਹ ਐਂਡਰੀਊ ਸ਼ੀਅਰ ਵਿਚ ਨਜਰ ਨਹੀਂ ਆ ਰਹੀ ਇਹ ਠੀਕ ਹੈ ਕਿ ਕੰਜਰਵੇਟਿਵ ਪਾਰਟੀ ਕੋਲ ਚੰਗੇ ਉਮੀਦਵਾਰ ਹਨ  ਲੇਕਿਨ  ਇਹ ਵੀ ਮੰਨ ਲੋ ਕਿ ਇਸ  ਪਾਰਟੀ ਕੋਲ ਅਜ ਪ੍ਰਧਾਨ ਮੰਤਰੀ ਦੇ  ਅਹੁਦੇ ਵਾਲਾ ਕੋਈ ਨਹੀਂ।
  ਕੋਈ ਇਨਸਾਨ  ਪੂਰਨ ਨਹੀਂ, ਸਾਡੇ ਟਰੂਡੋ ਵੀ ਇਨਸਾਨ ਹਨ ਜੇ ਕੋਈ ਇੱਕ ਅੱਧੀ ਗਲਤੀ ਹੋ ਗਈ ਤਾਂ ਇਹ ਵੀ ਯਾਦ ਕਰੋ ਕਿ ਅੱਜ ਸਾਡੀ ਇਕਾਨਮੀ ਚੰਗੀ ਹਾਲਤ ਵਿਚ ਹੈ, ਬਾਹਰਲੀ ਦੁਨੀਆ ਤੋਂ ਇੰਵੈਸਮੈਂਟ ਮਿਲ ਰਿਹਾ ਹੈ।
ਇੰਤਜਾਰ ਕਰੋ ਟਰੂਡੋ ਦੁਬਾਰਾ ਪ੍ਰਧਾਨ ਮੰਤਰੀ ਬਣਕੇ ਸ਼ਹਿਰਾਂ ਤੇ ਕਸਬਿਆਂ ਨੂੰ ਬੰਦੂਕਾਂ ਦੀ  ਦਹਿਸ਼ਤ ਤੋਂ ਬਚਾਉਣਗੇæ ਸਾਰੀਆਂ ਅਸਾਲਟ ਰਾਇਫਲਜ ਤੇ ਬੈਨ  ਲਗੇਗਾ। ਟਰੂਡੋ ਸਹੀ ਵਿਅਕਤੀ ਹਨ ਜੋ ਕੈਨੇਡਾ ਨੂੰ ਉਚੇ ਸ਼ਿਖਰ ਤੇ ਲਿਜਾ ਸਕਦੇ ਹਨ। ਜਿਹੜੇ ਲੋਕ ਦੇਸ਼ ਦੀ ਬਾਗਡੋਰ ਸੰਭਾਲਣ ਦੀ ਗੱਲ ਕਰਦੇ ਹਨ , ਉਹਨਾਂ ਨੂੰ ਬਹੁਮਤ ਨਹੀਂ ਮਿਲਣ ਵਾਲਾ ਇਹ ਲੋਗ ਮਿਲੀ ਜੂਲੀ ਸਾਂਝੀ ਸਰਕਾਰ ਚਲਾਉਣ ਬਾਰੇ ਸੋਚ ਰਹੇ ਹਨæ ਫੈਸਲਾ ਤੁਹਾਡੇ ਹੱਥਾਂ ਵਿਚ ਹੈ। ਅਲਪ ਸੰਖਿਅਕ ਸਰਕਾਰ ਚਾਹੀਦੀ ਹੈ,  ਮਿਲੀ ਜੂਲੀ, ਨਹੀਂ ਤਾਂ ਫਿਰ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਯਾਦ ਕਰੋ ਜਦੋਂ ਵੀ ਦੇਸ਼ ਨੂੰ ਬਹੁਮਤ ਵਾਲੀ ਸਰਕਾਰ ਨਾ ਮਿਲੀ ਤੇ ਦੇਸ਼ ਨੂੰ ਸਾਂਝੀ ਸਰਕਾਰ ਨੇ ਚਲਾਉਣਾ ਚਾਹਿਆ ਤਾਂ ਨਤੀਜਾ ਕੀ ਹੋਇਆ।