ਡਮਾਸਕਸ, 13 ਅਕਤੂਬਰ

ਸੀਰੀਆ ਦੀ ਰਾਜਧਾਨੀ ਡਮਾਸਕਸ ਨੇੜੇ ਫੌਜੀ ਬੱਸ ਵਿੱਚ ਵੀਰਵਾਰ ਨੂੰ ਕੀਤੇ ਗਏ ਬੰਬ ਧਮਾਕੇ ਕਾਰਨ ਕਈ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਕਈ ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਇਹ ਜਾਣਕਾਰੀ ਸੀਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਖਬਰ ਦੇ ਹੋਰ ਵੇਰਵੇ ਨਹੀਂ ਦਿੱਤੇ ਗੲੇ। ਫਿਲਹਾਲ ਕਿ ਕਿਸੇ ਅਤਿਵਾਦੀ ਗਰੋਹ ਨੇ ਧਮਾਕੇ ਬਾਰੇ ਜ਼ਿੰਮੇਵਾਰੀ ਨਹੀਂ ਲਈ ਹੈ। ਅਜਿਹਾ ਹੀ ਇਕ ਧਮਾਕਾ ਫਰਵਰੀ ਮਹੀਨੇ ਵਿੱਚ ਵੀ ਹੋਇਆ ਸੀ ਜਿਸ ਵਿੱਚ ਸੀਰੀਆ ਦੇ ਇਕ ਸੈਨਿਕ ਦੀ ਮੌਤ ਹੋ ਗਈ ਸੀ।