ਸੰਯੁਕਤ ਰਾਸ਼ਟਰ, 6 ਜੁਲਾਈ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਮੋਹਨ ਸੁਬਰਾਮਨੀਅਮ ਨੂੰ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦਾ ਆਪਣਾ ਨਵਾਂ ‘ਫੋਰਸ ਕਮਾਂਡਰ’ ਨਿਯੁਕਤ ਕੀਤਾ ਹੈ। ਉਹ ਭਾਰਤੀ ਫੌਜ ਨਾਲ ਸਬੰਧਤ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਇਕਰ ਦੀ ਥਾਂ ਲੈਣਗੇ।