ਲੁਧਿਆਣਾ— ਵਾਲਮੀਕਿ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਅੱਜ ਰਾਖੀ ਸਾਵੰਤ ਲੁਧਿਆਣਾ ਸੈਸ਼ਨ ਕੋਰਟ ‘ਚ ਪੇਸ਼ ਹੋਈ। ਰਾਖੀ ਨੂੰ 1 ਲੱਖ ਦਾ ਜ਼ਮਾਨਤ ਪੱਤਰ ਭਰਨ ਤੋਂ ਜ਼ਮਾਨਤ ਮਿਲ ਗਈ ਹੈ। ਅਗਲੀ ਤਰੀਕ 19 ਸਤੰਬਰ ਰੱਖੀ ਗਈ ਹੈ, ਜਿਸ ਦੌਰਾਨ ਗਵਾਹੀਆਂ ਹੋਣਗੀਆਂ।ਦੱਸਣਯੋਗ ਹੈ ਕਿ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਨ ਲਈ ਸੈਸ਼ਨ ਕੋਰਟ ਨੇ ਰਾਖੀ ਸਾਵੰਤ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਰਾਖੀ ਸਾਵੰਤ ਦੀ ਪੇਸ਼ੀ ਦੌਰਾਨ ਲੋਕਾਂ ਦਾ ਇਕੱਠ ਵੀ ਜਮ੍ਹਾ ਹੋ ਗਿਆ ਤੇ ਇਸ ਦੌਰਾਨ ਰਾਖੀ ਨੂੰ ਚੀਕਾਂ ਮਾਰਦੇ ਵੀ ਦੇਖਿਆ ਗਿਆ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪਿਛਲੀਆਂ ਤਰੀਕਾਂ ਦੌਰਾਨ ਉਹ ਕੋਰਟ ‘ਚ ਪੇਸ਼ ਨਹੀਂ ਹੋਈ ਸੀ, ਜਿਸ ਦੇ ਚਲਦਿਆਂ ਉਸ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਨਹੀਂ ਕੀਤੀ ਗਈ ਸੀ।