ਮੁੰਬਈ, 17 ਮਈ

ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਕਰੋਨਾ ਮਹਾਮਾਰੀ ਕਾਰਨ ਪਿਛਲੇ ਇੱਕ ਸਾਲ ਤੋਂ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਹੈ ਅਤੇ ਉਹ ਆਪਣੀ ਲਾਲ ਲਿਪਸਟਿਕ ਨਹੀਂ ਲਗਾ ਪਾ ਰਹੀ। ਰਵੀਨਾ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਲਾਲ ਰੰਗ ਦੀ ਲੰਬੀ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਸ ਨੇ ਲਾਲ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ। ਤਸਵੀਰ ਦੇ ਨਾਲ ਰਵੀਨਾ ਨੇ ਲਿਖਿਆ, ‘‘ਹੈਲੋ… ਮੈਂ ਲਾਲ ਰੰਗ ਨੂੰ ਯਾਦ ਕਰ ਰਹੀ ਹਾਂ… ਪਿਛਲਾ ਪੂਰਾ ਸਾਲ ਮਾਸਕ ਨਾਲ ਢਕੇ ਰਹਿਣ ਦੇ ਨਾਲ ਇਸ ਸਾਲ ਵੀ ਅਜਿਹਾ ਕਰਨਾ ਜਾਰੀ ਹੈ… #ਰੈੱਡ ਲਿਪਸਟਿਕ ਐਕਸ਼ਨ ਥੋੜ੍ਹਾ ਯਾਦ ਆ ਰਿਹਾ ਹੈ।’’ ਹਾਲ ਹੀ ਵਿੱਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਬਾਰੇ ਗੱਲ ਕੀਤੀ ਕਿ ਉਹ ਆਪਣੇ ਕੰਮ ਨੂੰ ਬਹੁਤ ਯਾਦ ਕਰ ਰਹੀ ਹੈ, ਜੋ ਮਹਾਮਾਰੀ ਕਾਰਨ ਰੁਕਿਆ ਪਿਆ ਹੈ। ਅਦਾਕਾਰਾ ਨੇ ਆਪਣੀ ਆਉਣ ਵਾਲੀ ਸੀਰੀਜ਼ ‘ਅਰਨਿਆਕ’ ਦੀ ਸ਼ੂਟਿੰਗ ਦੇ ਆਖ਼ਰੀ ਦਿਨਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜੋ ਫਰਵਰੀ ਵਿੱਚ ਹੋਈ ਸੀ।