ਨਵੀਂ ਦਿੱਲੀ, 3 ਮਾਰਚ

ਰੱਖਿਆ ਮੰਤਰਾਲੇ ਨੇ ਵੀਰਵਾਰ ਸ਼ਾਮ ਨੂੰ ਯੁੱਧ ਪ੍ਰਭਾਵਿਤ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਫਸੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸੰਭਾਵੀ ਮੁਸ਼ਕਲ ਹਾਲਾਤ ਨੂੰ ਦੇਖਦਿਆਂ ਪੂਰਾ ਭੋਜਣ ਕਰਨ ਤੋਂ ਪਰਹੇਜ਼ ਕਰਨ ਅਤੇ ਚਿੱਟਾ ਝੰਡਾ ਰੱਖਣ ਲਈ ਕਿਹਾ ਗਿਆ ਹੈ। ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਹਰੇਕ ਸਮੂਹ ਜਾਂ ਭਾਰਤੀਆਂ ਦੇ ਦਸਤੇ ਨੂੰ ਲਹਿਰਾਉਣ ਲਈ ਇੱਕ ਚਿੱਟਾ ਝੰਡਾ ਜਾਂ ਚਿੱਟਾ ਕੱਪੜਾ ਨਾਲ ਰੱਖਣਾ ਚਾਹੀਦਾ ਹੈ। ਭੋਜਨ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰੋ ਅਤੇ ਵੰਡ ਕੇ ਖਾਓ। ਮੰਤਰਾਲੇ ਨੇ ਸੁਝਾਅ ਦਿੱਤਾ ਕਿ ਕਿ ਹਾਈਡਰੇਟ ਰਹੋ। ਪੂਰਾ ਭੋਜਨ ਨਾ ਕਰੋ ਤੇ ਰਾਸ਼ਨ ਜ਼ਿਆਦਾ ਸਮੇਂ ਤਕ ਚਲ ਸਕੇ ਇਸ ਲਈ ਥੋੜ੍ਹਾ ਥੋੜ੍ਹਾ ਖਾਓ। ਮੰਤਰਾਲੇ ਦਾ ਕਹਿਣਾ ਹੈ ਕਿ ਖਾਰਕੀਵ ਵਿੱਚ ਹਵਾਈ ਹਮਲੇ, ਹਵਾਈ ਜਹਾਜ਼ਾਂ ਜਾਂ ਡਰੋਨਾਂ ਦੁਆਰਾ ਹਮਲੇ, ਮਿਜ਼ਾਈਲ ਹਮਲੇ, ਗੋਲਾਬਾਰੀ, ਛੋਟੇ ਹਥਿਆਰਾਂ ਦੁਆਰਾ ਗੋਲੀਬਾਰੀ, ਗ੍ਰਨੇਡ ਧਮਾਕਿਆਂ ਕਾਰਨ ਹਾਲਾਤ ਹੋਰ ਮੁਸ਼ਕਲ ਹੋਣ ਦਾ ਖਦਸ਼ਾ ਹੈ। ਇਸ ਲਈ ਹਰ ਚੀਜ਼ ਦੀ ਸੰਜਮ ਨਾਲ ਵਰਤੋਂ ਕਰੋ। ਸਮੂਹ ਕੋਆਰਡੀਨੇਟਰ ਨੂੰ ਤੁਹਾਡੀ ਮੌਜੂਦਗੀ ਅਤੇ ਟਿਕਾਣੇ ਦਾ ਪਤਾ ਹੋਣ ਚਾਹੀਦਾ ਹੈ। ਘਬਰਾਉਣਾ ਨਹੀਂ ਹੈ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਰਹੋ।