ਨਵੀਂ ਦਿੱਲੀ, 6 ਅਪਰੈਲ

ਯੂਕਰੇਨ ਦੀ ਸਥਿਤੀ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਲੋਕ ਸਭਾ ‘ਚ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੰਘਰਸ਼ ਦੇ ਖ਼ਿਲਾਫ਼ ਹੈ ਅਤੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੇ ਹੱਕ ‘ਚ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਨੇ ਇਸ ਮੁੱਦੇ ‘ਤੇ ਕੋਈ ਵੀ ਪੱਖ ਚੁਣਿਆ ਹੈ ਤਾਂ ਉਹ ਸ਼ਾਂਤੀ ਦਾ ਪੱਖ ਹੈ।