ਮਾਸਕੋ, 5 ਮਾਰਚ

 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਜੰਗ ਬਾਰੇ  ਉਨ੍ਹਾਂ ਦੇ ਹੁਕਮਾਂ ਦੀ ਪਾਲਣ ਕਰਨ ਵਿੱਚ ਅਸਫਲ ਰਹਿਣ ਵਾਲੇ ਮੀਡੀਆ ਅਤੇ ਵਿਅਕਤੀਆਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਅਤੇ ਟਵਿੱਟਰ ਨੂੰ ਬਲੌਕ ਕਰ ਦਿੱਤਾ ਹੈ ਅਤੇ ਇੱਕ ਬਿੱਲ ’ਤੇ ਦਸਤਖਤ ਕੀਤੇ ਹਨ ਜੋ ਜਾਣਬੁੱਝ ਕੇ  ਝੂਠੀਆਂ ਖ਼ਬਰਾਂ  ਫੈਲਾਉਣ ਨੂੰ ਅਪਰਾਧ ਬਣਾਉਂਦਾ ਹੈ। ਇਸ ਤੋਂ ਪਹਿਲਾਂ ਕਈ ਨਾਮੀ ਰੇਡੀਓ ਤੇ ਟੀਵੀ ਚੈਨਲਜ਼ ਬੰਦ ਕੀਤੇ ਜਾ ਚੁੱਕੇ ਹਨ।