ਨਵੀਂ ਦਿੱਲੀ, 3 ਮਾਰਚ

ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅੱਜ ਭਾਰਤੀ ਹਵਾਈ ਫ਼ੌਜ ਤੇ ਭਾਰਤੀ ਹਵਾਈ ਕੰਪਨੀਆਂ ਦੀਆਂ ਕੁੱਲ 19 ਉਡਾਣਾਂ 3,726 ਭਾਰਤੀਆਂ ਨੂੰ ਵਾਪਸ ਲਿਆਉਣਗੀਆਂ। ਸਿੰਧੀਆ ਨੇ ਟਵਿੱਟਰ ‘ਤੇ ਦੱਸਿਆ ਕਿ ‘ਆਪਰੇਸ਼ਨ ਗੰਗਾ’ ਤਹਿਤ ਭਾਰਤੀ ਹਵਾਈ ਫ਼ੌਜ, ‘ਏਅਰ ਇੰਡੀਆ’ ਅਤੇ ‘ਇੰਡੀਗੋ’ ਦੇ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਅੱਜ ਉਡਾਣ ਭਰਨਗੇ।