ਮੁੰਬਈ, 29 ਜਨਵਰੀ

ਗਾਂਧੀਧਾਮ-ਪੁਰੀ ਐਕਸਪ੍ਰੈਸ ਰੇਲਗੱਡੀ ਦੀ ਪੈਂਟਰੀ ਕਾਰ ਵਿੱਚ ਅੱਜ ਉਸ ਸਮੇਂ ਅੱਗ ਲੱਗ ਗਈ ਜਦੋਂ ਇਹ ਮਹਾਰਾਸ਼ਟਰ ਦੇ ਨੰਦੂਰਬਾਰ ਰੇਲਵੇ ਸਟੇਸ਼ਨ ਦੇ ਨੇੜੇ ਸੀ ਪਰ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਅੱਗ ਸਵੇਰੇ 10.45 ਵਜੇ ਦੇ ਕਰੀਬ ਉਸ ਸਮੇਂ ਲੱਗੀ ਜਦੋਂ ਰੇਲਗੱਡੀ ਉੜੀਸਾ ਦੇ ਪੁਰੀ ਜਾ ਰਹੀ ਸੀ। ਅੱਗ ਲੱਗਣ ਕਾਰਨ ਪੈਂਟਰੀ ਕਾਰ ਨੂੰ ਧੂੰਏਂ ਨੇ ਆਪਣੀ ਲਪੇਟ ‘ਚ ਲੈ ਲਿਆ। ਯਾਤਰੀ ਘਬਰਾ ਗਏ ਅਤੇ ਉਨ੍ਹਾਂ ‘ਚੋਂ ਕੁਝ ਨੇ ਤਾਂ ਗੱਡੀ ‘ਚੋਂ ਛਾਲ ਮਾਰ ਦਿੱਤੀ। ਰੇਲ ਗੱਡੀ ਹੌਲੀ ਚੱਲ ਰਹੀ ਸੀ ਤੇ ਉਸ ਨੂੰ ਜਲਦੀ ਰੋਕ ਲਿਆ ਗਿਆ।