ਪੁਣੇ, 27 ਜਨਵਰੀ

ਮਹਾਰਾਸ਼ਟਰ ਦੇ ਜ਼ਿਲ੍ਹਾ ਅਹਿਮਦਨਗਰ ਵਿੱਚ ਅੱਜ ਅਸਮਾਨ ਤੋਂ ਇਕ ਪੱਥਰ ਵਰਗੀ ਚੀਜ਼ ਡਿੱਗਣ ਕਾਰਨ ਇਕ ਮਕਾਨ ਦੀ ਛੱਤ ਤੇ ਫਰਸ਼ ਨੁਕਸਾਨਿਆ ਗਿਆ। ਇਹ ਘਟਨਾ ਭੋਜਾਦੇ ਪਿੰਡ ਵਿੱਚ ਵਾਪਰੀ। ਗੁਜਰਾਤ ਦੇ ਦੋ ਵਿਗਿਆਨੀਆਂ ਨੇ ਉਲਕਾ ਪਿੰਡ ਡਿੱਗਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਮੁਤਾਬਕ ਡਿੱਗੀ ਵਸਤੂ ਦਾ ਵਜ਼ਨ ਇਕ ਕਿੱਲੋ ਦੇ ਕਰੀਬ ਸੀ ਅਤੇ ਇਹ ਘਟਨਾ ਸਵੇਰੇ 6.50 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਉਲਕਾ ਪਿੰਡ ਨੂੰ ਜਾਂਚ ਲਈ ਮਾਹਿਰਾਂ ਕੋਲ ਭੇਜਿਆ ਗਿਆ ਹੈ।