ਮੁੰਬਈ, 2 ਅਪਰੈਲ

ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਅੱਜ ਮੁੰਬਈ-ਪੁਣੇ ਐਕਸਪ੍ਰੈੱਸਵੇਅ ’ਤੇ ਖੋਪੋਲੀ ਨੇੜੇ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਈ। ਮਲਾਇਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਰਿਵਾਰਕ ਸੂਤਰਾਂ ਨੇ ਕਿਹਾ ਕਿ ਅਦਾਕਾਰਾ ਨੂੰ ਹਾਲ ਦੀ ਘੜੀ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਹਾਦਸਾ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਫੂਡ-ਮਾਲ ਨੇੜੇ ਵਾਪਰਿਆ ਤੇ ਅਦਾਕਾਰ ਉਦੋਂ ਪੁਣੇ ਤੋਂ ਮੁੰਬਈ ਪਰਤ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਬੱਸ ਤੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਇਨ੍ਹਾਂ ਵਿੱਚੋਂ ਇਕ ਕਾਰ ਮਲਾਇਕਾ ਅਰੋੜਾ ਦੀ ਐੱਸਯੂਵੀ ਨਾਲ ਟਕਰਾਅ ਗਈ।