ਕੋਲੰਬੋ, 23 ਦਸੰਬਰ

ਭਾਰਤ ਨੇ ਨਕਦੀ ਦੀ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ਦੀ ਵਿੱਤੀ ਸਹਾਇਤਾ ਲਈ ਆਪਣੀਆਂ ਚੱਲ ਰਹੀਆਂ ਮੌਜੂਦਾ ਕੋਸ਼ਿਸ਼ਾਂ ਤਹਿਤ ਟਾਪੂਨੁਮਾ ਦੇਸ਼ ਦੀ ਪੁਲੀਸ ਨੂੰ 125 ਐੱਸਯੂਵੀ ਵਾਹਨ ਸੌਂਪ ਦਿੱਤੇ ਹਨ। ਵਾਹਨਾਂ ਦੀ ਘਾਟ ਕਾਰਨ ਸ੍ਰੀਲੰਕਾਈ ਪੁਲੀਸ ਨੂੰ ਗਤੀਸ਼ੀਲਤਾ ਵਿੱਚ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀਲੰਕਾ 1948 ਵਿੱਚ ਆਜ਼ਾਦੀ ਮਿਲਣ ਮਗਰੋਂ ਇਸ ਸਮੇਂ ਆਪਣੇ ਹੁਣ ਤੱਕ ਦੇ ਸਭ ਤੋਂ ਭੈੜੇ ਆਰਥਿਕ ਅਤੇ ਮਾਨਵੀ ਸੰਕਟ ਨਾਲ ਜੂਝ ਰਿਹਾ ਹੈ। ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਟਵੀਟ ਵਿੱਚ ਕਿਹਾ ਕਿ ਹੋਰ 375 ਐੱਸਯੂਵੀ ਵਾਹਨ ਸ੍ਰੀਲੰਕਾ ਭੇਜੇ ਜਾਣਗੇ।