ਨਵੀਂ ਦਿੱਲੀ, 12 ਅਗਸਤ

ਭਾਰਤ ਨੇ ਅੱਜ ਦੋਹਾ ਵਿੱਚ ਅਫਗਾਨਿਸਤਾਨ ਮੁੱਦੇ ’ਤੇ ਕਰਵਾਈ ਗਈ ਖੇਤਰੀ ਕਾਨਫਰੰਸ ਵਿੱਚ ਹਿੱਸਾ ਲਿਆ। ਇਸੇ ਦੌਰਾਨ ਭਾਰਤ ਸਰਕਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵੱਧ ਰਹੇ ਪ੍ਰਭਾਵ ਤੋਂ ਵੀ ਜਾਣੂ ਹੈ ਤੇ ਘੱਟ ਗਿਣਤੀ ਵਰਗ ਹਿੰਦੂ ਅਤੇ ਸਿੱਖਾਂ ਦੀ ਸੁਰੱਖਿਆ ’ਤੇ ਵਿਸ਼ੇਸ਼ ਨਜ਼ਰ ਰੱਖ ਰਹੀ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਿੱਤੀ ਹੈ। ਇਸੇ ਦੌਰਾਨ ਤਾਲਿਬਾਨ ਦਾ ਵਫਦ ਵੀ ਦੋਹਾ ਪਹੁੰਚਿਆ ਹੋਇਆ ਸੀ। ਵਫਦ ਨੇ ਕਿਹਾ ਕਿ ਉਹ ਗੱਲਬਾਤ ਰਾਹੀਂ ਹਰ ਮੁੱਦੇ ਨੂੰ ਸੁਲਝਾਉਣ ਦੇ ਹੱਕ ਵਿੱਚ ਹੈ ਪਰ ‘ਹੋਰਨਾਂ ਪਾਰਟੀਆਂ’ ਨੂੰ ਰਾਹ ਵਿੱਚ ਅੜਿਕੇ ਨਹੀਂ ਡਾਹੁਣੇ ਚਾਹੀਦੇ।