ਰਾਜਕੋਟ/ਅਹਿਮਦਾਬਾਦ, 16 ਅਕਤੂਬਰ

ਸੌਰਾਸ਼ਟਰ ਦੇ ਬੱਲੇਬਾਜ਼ ਅਤੇ ਭਾਰਤ ਦੀ ਅੰਡਰ-19 ਟੀਮ ਦੇ ਸਾਬਕਾ ਕਪਤਾਨ ਅਵੀ ਬਰੋਟ ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਿਰਫ 29 ਸਾਲ ਦੇ ਸਨ। ਸਾਲ 2019-20 ਦੇ ਸੀਜ਼ਨ ਵਿੱਚ ਸੌਰਾਸ਼ਟਰ ਦੀ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਬਰੋਟ ਨੇ ਆਪਣੇ ਕਰੀਅਰ ਵਿੱਚ ਹਰਿਆਣਾ ਅਤੇ ਗੁਜਰਾਤ ਟੀਮਾਂ ਦੀ ਨੁਮਾਇੰਦਗੀ ਵੀ ਕੀਤੀ ਸੀ। ਅਹਿਮਦਾਬਾਦ ਵਿੱਚ ਆਪਣੇ ਘਰ ਵਿੱਚ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਰਸਤੇ ਵਿੱਚ ਦਮ ਤੋੜ ਦਿੱਤਾ। ਬਰੋਟ ਦੇ ਪਰਿਵਾਰ ਵਿੱਚ ਮਾਂ ਤੇ ਗਰਭਵਤੀ ਪਤਨੀ ਹੈ।