ਨਵੀਂ ਦਿੱਲੀ, 14 ਜੁਲਾਈ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੁਸ਼ਾਂਬੇ(ਤਜ਼ਾਕਿਸਤਾਨ) ਵਿੱਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਫੌਜੀ ਕਮਾਂਡਰਾਂ ਦੀ ਬੈਠਕ ਵਿੱਚ ਸਰਹੱਦੀ ਤਣਾਅ ਦੇ ਸਾਰੇ ਲਟਕਦੇ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਅਤੇ ਆਪਸੀ ਸਵੀਕਾਰਯੋਗ ਹੱਲ ਲੱਭਣ ਲਈ ਸਹਿਮਤੀ ਦਿੱਤੀ। ਇਹ ਸਹਿਮਤੀ ਐੱਸਸੀਓ ਦੇ ਮੰਤਰੀ ਮੰਡਲ ਪੱਤਰ ਦੀ ਮੀਟਿੰਗ ਤੋਂ ਵੱਖਰੀ ਮੁਲਾਕਾਤ ਵਿੱਚ ਹੋਈ।