ਨਵੀਂ ਦਿੱਲੀ, 29 ਮਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਭਾਰਤੀ ਦੌਰੇ ’ਤੇ ਆਏ ਬ੍ਰਿਟਿਸ਼ ਮੰਤਰੀ ਲਾਰਡ ਤਾਰਿਕ ਅਹਿਮਦ ਨੂੰ ਇੰਗਲੈਂਡ ਵਿੱਚ ਭਾਰਤ ਦੇ ਕੂਟਨੀਤਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਰੋਕਣ ਦੀ ਤਾਕੀਦ ਕੀਤੀ।

ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲਿਆਂ ਬਾਰੇ ਮੰਤਰੀ ਲਾਰਡ ਅਹਿਮਦ ਨਾਲ ਇੱਕ ਮੀਟਿੰਗ ਦੌਰਾਨ ਜੈਸ਼ੰਕਰ ਦੀ ਇਹ ਟਿੱਪਣੀ ਮਾਰਚ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਭੰਨ-ਤੋੜ ਦੇ ਪਿਛੋਕੜ ਵਿੱਚ ਆਈ ਹੈ। ਜੈਸ਼ੰਕਰ ਨੇ ਲਾਰਡ ਅਹਿਮਦ ਕੋਲ ਚੁੱਕੇ ਮੁੱਦਿਆਂ ਨੂੰ ਟਵਿੱਟਰ ’ਤੇ ਸਾਂਝਾ ਕੀਤਾ।