ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਡਰਹਮ ਦੇ ਰਿਵਰਸਾਈਡ ਮੈਦਾਨ ਵਿਚ ਦੋ ਮੈਚ ਖੇਡੇਗੀ ਜੋ ਭਾਰਤੀ ਟੀਮ ਦੇ ਆਪਣੇ ਖਿਡਾਰੀਆਂ ਦਰਮਿਆਨ ਹੋਣਗੇ। ਭਾਰਤੀ ਟੀਮ ਆਪਸ ਵਿਚ ਟੀਮਾਂ ਵੰਡ ਕੇ ਇਹ ਮੈਚ ਖੇਡੇਗੀ ਕਿਉਂਕਿ ਵਿਰਾਟ ਕੋਹਲੀ ਦੀ ਟੀਮ ਨੂੰ ਕਾਊਂਟੀ ਟੀਮਾਂ ਖਿਲਾਫ ਪਹਿਲੀ ਸ਼੍ਰੇਣੀ ਦਾ ਕੋਈ ਅਭਿਆਸ ਮੈਚ ਮਿਲਣ ਦੀ ਸੰਭਾਵਨਾ ਨਹੀਂ ਹੈ। ਭਾਰਤ ਤੇ ਇੰਗਲੈਂਡ ਦਰਮਿਆਨ ਪਹਿਲਾ ਟੈਸਟ ਮੈਚ ਨੌਟਿੰਗਮ ਵਿਚ ਚਾਰ ਅਗਸਤ ਨੂੰ ਸ਼ੁਰੂ ਹੋਵੇਗਾ ਪਰ ਭਾਰਤੀ ਕਪਤਾਨ ਕੋਹਲੀ ਇਸ ਮੈਚ ਤੋਂ ਪਹਿਲਾਂ ਕੋਈ ਅਭਿਆਸ ਮੈਚ ਨਾ ਮਿਲਣ ਕਾਰਨ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ।