ਬ੍ਰਸੇਲਸ— ਬੈਲਜੀਅਮ ਨੇ ਅਗਲੇ ਮਹੀਨੇ ਰੂਸ ‘ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਮਿਡਫੀਲਡਰ ਨੇਇੰਗੋਲਾਨ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਚੈਂਪੀਅਨਜ਼ ਲੀਗ ਸੈਮੀਫਾਈਨਲ ‘ਚ ਲੀਵਰਪੂਲ ਦੇ ਖਿਲਾਫ ਰੋਮਾ ਦੇ ਲਈ ਦੋ ਗੋਲ ਕਰਨ ਵਾਲੇ ਨੂੰ ਨੇਇੰਗੋਲਾਨ ਨੂੰ 28 ਮੈਂਬਰੀ ਸ਼ੁਰੂਆਤੀ ਟੀਮ ‘ਚ ਜਗ੍ਹਾ ਨਹੀਂ ਮਿਲਣਾ ਹੈਰਾਨੀ ਦਾ ਕਾਰਨ ਰਿਹਾ। 

ਬਾਅਦ ‘ਚ ਇਸ ਸੂਚੀ ‘ਚੋਂ ਪੰਜ ਖਿਡਾਰੀ ਹੋਰ ਛਾਂਟੇ ਜਾਣਗੇ। ਬੈਲਜੀਅਮ ਨੂੰ ਵਿਸ਼ਵ ਕੱਪ ਗਰੁੱਟ ਜੀ ‘ਚ ਇੰਗਲੈਂਡ, ਪਨਾਮਾ ਅਤੇ ਟਿਊਨੀਸ਼ੀਆ ਦੇ ਨਾਲ ਰਖਿਆ ਗਿਆ ਹੈ। ਬਾਅਦ ‘ਚ ਨੇਇੰਗੋਲਾਨ ਨੇ ਇੰਸਟਾਗਰਾਮ ‘ਚ ਲਿਖਿਆ, ”ਇਹ ਮੰਦਭਾਗਾ ਹੈ ਕਿ ਮੇਰਾ ਕੌਮਾਂਤਰੀ ਕਰੀਅਰ ਖਤਮ ਹੋ ਗਿਆ ਹੈ।” ਬੈਲਜੀਅਮ 2 ਜੂਨ ਨੂੰ ਪੁਰਤਗਾਲ ਨਾਲ ਅਭਿਆਸ ਮੈਚ ਖੇਡੇਗਾ।